ਜਲੰਧਰ— ਵਾਨਖੇੜੇ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੈਚ ਦੇ ਦੌਰਾਨ ਮੁੰਬਈ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੀ ਗੇਂਦ ਦੇ ਨਾਲ ਦਿਨ ਵਧੀਆ ਨਹੀਂ ਰਿਹਾ। ਪਹਿਲਾਂ ਕੇ. ਐੱਲ. ਰਾਹੁਲ ਫਿਰ ਕ੍ਰਿਸ ਗੇਲ ਦੀ ਧਮਾਕੇਦਾਰ ਪਾਰੀ ਦੀ ਭੇਟ ਚੜ੍ਹੇ ਹਾਰਦਿਕ ਪੰਡਯਾ ਨੇ ਇਕ ਸ਼ਰਮਨਾਕ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ ਜੋ ਕੋਈ ਵੀ ਕ੍ਰਿਕਟਰ ਕਰਵਾਉਣਾ ਨਹੀਂ ਚਾਹੁੰਦਾ। ਦਰਅਸਲ ਹਾਰਦਿਕ ਨੇ ਮੈਚ ਦੇ ਦੌਰਾਨ ਆਪਣੇ 4 ਓਵਰਾਂ 'ਚ 57 ਦੌੜਾਂ ਦਿੱਤੀਆਂ। ਇਸਦੇ ਨਾਲ ਹੀ ਉਸ ਨੇ ਮੁੰਬਈ ਵਲੋਂ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਦੇ ਮਾਮਲੇ 'ਚ ਦੂਸਰੇ ਸਥਾਨ 'ਤੇ ਆ ਗਏ ਹਨ।

ਦੇਖੋਂ ਇਹ ਰਿਕਾਰਡ
58 ਲਾਸਿਥ ਮਲਿੰਗਾ ਬਨਾਮ ਕਿੰਗਜ਼ ਇਲੈਵਨ ਪੰਜਾਬ, ਇੰਦੌਰ 2017
57 ਹਾਰਦਿਕ ਪੰਡਯਾ ਬਨਾਮ ਕਿੰਗਜ਼ ਇਲੈਵਨ ਪੰਜਾਬ, ਇੰਦੌਰ 2019
56 ਏ.ਐੱਨ. ਅਹਿਮਦ ਬਨਾਮ ਆਰ. ਸੀ. ਬੀ. ਚੇਨਈ 2011
ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ : ਸਾਇਨਾ, ਸ਼੍ਰੀਕਾਂਤ, ਸਮੀਰ, ਪ੍ਰਣਯ ਤੇ ਕਸ਼ਯਪ ਦੂਜੇ ਦੌਰ 'ਚ
NEXT STORY