ਮੁੰਬਈ : ਆਈ. ਪੀ. ਐੱਲ. 2026 ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੁੰਬਈ ਇੰਡੀਅਨਜ਼ (MI) ਦੇ ਕਪਤਾਨ ਹਾਰਦਿਕ ਪੰਡਯਾ ਇਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਅਕਸਰ ਮੈਦਾਨ 'ਤੇ ਆਪਣੇ ਸਟਾਈਲਿਸ਼ ਅੰਦਾਜ਼ ਅਤੇ ਹਮਲਾਵਰ ਖੇਡ ਲਈ ਜਾਣੇ ਜਾਣ ਵਾਲੇ ਹਾਰਦਿਕ ਨੇ ਇਸ ਵਾਰ ਆਪਣੀ ਨਿੱਜੀ ਜ਼ਿੰਦਗੀ ਦਾ ਅਜਿਹਾ ਰਾਜ਼ ਖੋਲ੍ਹਿਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਰਦਿਕ ਨੇ ਦੱਸਿਆ ਕਿ ਉਹ ਭਗਵਾਨ ਹਨੂਮਾਨ ਦੇ ਵੱਡੇ ਭਗਤ ਹਨ ਅਤੇ ਉਨ੍ਹਾਂ ਦੀ ਭਗਤੀ ਹੀ ਉਨ੍ਹਾਂ ਦੀ ਸਕਾਰਾਤਮਕ ਊਰਜਾ ਦਾ ਸਰੋਤ ਹੈ।
ਫਰਾਰੀ 'ਚ ਗੂੰਜਦੀ ਹੈ ਹਨੂਮਾਨ ਚਾਲੀਸਾ
ਹਾਲ ਹੀ ਵਿੱਚ ਹਾਰਦਿਕ ਪੰਡਯਾ ਨੇ ਇੱਕ ਨਵੀਂ 'ਫਰਾਰੀ' ਕਾਰ ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਮੁੰਬਈ ਇੰਡੀਅਨਜ਼ ਦੇ ਇੱਕ ਈਵੈਂਟ ਦੌਰਾਨ ਹਾਰਦਿਕ ਨੇ ਦੱਸਿਆ, "ਮੈਂ ਹਰ ਰੋਜ਼ ਹਨੂਮਾਨ ਚਾਲੀਸਾ ਸੁਣਦਾ ਹਾਂ। ਇੱਥੋਂ ਤੱਕ ਕਿ ਜਦੋਂ ਮੈਂ ਆਪਣੀ ਫਰਾਰੀ ਵਿੱਚ ਹੁੰਦਾ ਹਾਂ, ਉੱਥੇ ਵੀ ਹਨੂਮਾਨ ਚਾਲੀਸਾ ਹੀ ਚੱਲਦੀ ਹੈ। ਕੋਈ ਵੀ ਹੋਰ ਗੀਤ ਤੁਹਾਨੂੰ ਉਹ ਊਰਜਾ ਨਹੀਂ ਦੇ ਸਕਦਾ, ਜੋ ਹਨੂਮਾਨ ਚਾਲੀਸਾ ਦਿੰਦੀ ਹੈ। ਇਸ ਤੋਂ ਮਿਲਣ ਵਾਲੀ ਸਕਾਰਾਤਮਕਤਾ ਦਾ ਕੋਈ ਮੁਕਾਬਲਾ ਨਹੀਂ ਹੈ।"
ਪਿਛਲੇ ਸੀਜ਼ਨ 'ਚ ਰਿਹਾ ਸੀ ਦਮਦਾਰ ਪ੍ਰਦਰਸ਼ਨ
ਜੇਕਰ ਗੱਲ ਪਿਛਲੇ ਸੀਜ਼ਨ (IPL 2025) ਦੀ ਕਰੀਏ ਤਾਂ ਹਾਰਦਿਕ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀਮ ਨੇ 14 ਵਿੱਚੋਂ 8 ਮੈਚ ਜਿੱਤ ਕੇ ਪਲੇਆਫ ਵਿੱਚ ਥਾਂ ਬਣਾਈ ਸੀ। ਹਾਲਾਂਕਿ, ਕੁਆਲੀਫਾਇਰ-2 ਵਿੱਚ ਪੰਜਾਬ ਕਿੰਗਜ਼ ਹੱਥੋਂ ਹਾਰ ਕੇ ਟੀਮ ਦਾ ਸਫ਼ਰ ਖਤਮ ਹੋ ਗਿਆ ਸੀ। ਇਸ ਵਾਰ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਹਾਰਦਿਕ ਆਪਣੀ ਕਪਤਾਨੀ ਵਿੱਚ ਮੁੰਬਈ ਨੂੰ ਇੱਕ ਵਾਰ ਫਿਰ ਖਿਤਾਬ ਜਿਤਾਉਣਗੇ।
ਹਾਰਦਿਕ, ਸੁਖਜੀਤ, ਸੰਜੇ, ਅਭਿਸ਼ੇਕ ਹਾਕੀ ਇੰਡੀਆ ਸਾਲ ਦੇ ਸਰਵੋਤਮ ਖਿਡਾਰੀ ਦੇ ਐਵਾਰਡ ਦੀ ਦੌੜ ’ਚ
NEXT STORY