ਬੈਂਗਲੁਰੂ : ਲਖਨਊ ਸੁਪਰ ਜਾਇੰਟਸ (LSG) ਦੇ ਗਲੋਬਲ ਕ੍ਰਿਕਟ ਡਾਇਰੈਕਟਰ ਟੌਮ ਮੂਡੀ ਨੇ ਆਈ.ਪੀ.ਐੱਲ. 2026 ਵਿੱਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਪ੍ਰਦਰਸ਼ਨ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਮੂਡੀ ਨੇ ਕਿਹਾ ਕਿ ਉਹ ਇਸ ਸੀਜ਼ਨ ਵਿੱਚ ਸ਼ੰਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ-ਨਾਲ ਉਸ ਦੀ ਸਮਝਦਾਰੀ ਅਤੇ ਲੀਡਰਸ਼ਿਪ ਸਮਰੱਥਾ ਤੋਂ ਵੀ ਬੇਹੱਦ ਪ੍ਰਭਾਵਿਤ ਹਨ।
6.2 ਦੀ ਸ਼ਾਨਦਾਰ ਇਕਾਨਮੀ ਰੇਟ
ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਮੁਹੰਮਦ ਸ਼ੰਮੀ ਇਸ ਸਮੇਂ ਲਖਨਊ ਦੇ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਖੇਡੇ 4 ਮੈਚਾਂ ਵਿੱਚ 4 ਵਿਕਟਾਂ ਲਈਆਂ ਹਨ, ਪਰ ਸਭ ਤੋਂ ਪ੍ਰਭਾਵਸ਼ਾਲੀ ਉਨ੍ਹਾਂ ਦੀ 6.2 ਦੀ ਇਕਾਨਮੀ ਰੇਟ ਰਹੀ ਹੈ, ਜੋ ਟੀ-20 ਫਾਰਮੈਟ ਵਿੱਚ ਬਹੁਤ ਸ਼ਾਨਦਾਰ ਮੰਨੀ ਜਾਂਦੀ ਹੈ। ਟੌਮ ਮੂਡੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਰੁੱਧ ਮੈਚ ਤੋਂ ਪਹਿਲਾਂ ਕਿਹਾ, "ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਵਿਸ਼ਵ ਪੱਧਰੀ ਗੇਂਦਬਾਜ਼ ਹੈ ਅਤੇ ਪਾਵਰਪਲੇਅ ਵਿੱਚ ਉਹ ਕਾਫੀ ਖਤਰਨਾਕ ਸਾਬਤ ਹੁੰਦਾ ਹੈ"।
ਸਵਿੰਗ ਅਤੇ ਰਫ਼ਤਾਰ ਦਾ ਸੁਮੇਲ
ਟੌਮ ਮੂਡੀ ਅਨੁਸਾਰ ਸ਼ੰਮੀ ਇਸ ਸਮੇਂ ਪੂਰੀ ਤਰ੍ਹਾਂ ਫਿੱਟ ਅਤੇ ਮਜ਼ਬੂਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ੰਮੀ ਕੋਲ ਗੇਂਦ ਨੂੰ ਸ਼ੁਰੂ ਵਿੱਚ ਹੀ ਸਵਿੰਗ ਕਰਾਉਣ ਦੀ ਕਲਾ ਹੈ ਅਤੇ ਉਹ 130 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਲਗਾਤਾਰ ਗੇਂਦਬਾਜ਼ੀ ਕਰ ਰਿਹਾ ਹੈ। ਮੂਡੀ ਨੇ ਅੱਗੇ ਕਿਹਾ ਕਿ ਸ਼ੰਮੀ ਸਾਡੀ ਟੀਮ ਦੇ ਗੇਂਦਬਾਜ਼ੀ ਹਮਲੇ ਦੇ ਅਸਲੀ ਆਗੂ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਨਾਲ ਬਾਕੀ ਗੇਂਦਬਾਜ਼ਾਂ ਨੂੰ ਵੀ ਹੌਸਲਾ ਮਿਲਦਾ ਹੈ।
ਸ਼ੰਮੀ ਦਾ ਰਿਕਾਰਡ
ਜ਼ਿਕਰਯੋਗ ਹੈ ਕਿ ਇਸ ਸੀਜ਼ਨ ਵਿੱਚ ਮੁਹੰਮਦ ਸ਼ੰਮੀ ਨੇ ਦਿੱਲੀ ਕੈਪੀਟਲਸ ਵਿਰੁੱਧ ਕੇ.ਐਲ. ਰਾਹੁਲ ਦੀ ਵਿਕਟ ਲੈ ਕੇ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ। ਇਸ ਤੋਂ ਇਲਾਵਾ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ 'ਪਲੇਅਰ ਆਫ ਦ ਮੈਚ' ਦਾ ਖਿਤਾਬ ਵੀ ਦਿੱਤਾ ਗਿਆ ਸੀ।
IPL 2026 : ਬੈਂਗਲੁਰੂ ਦਾ ਸਾਹਮਣਾ ਅੱਜ ਲਖਨਊ ਨਾਲ, ਖਾਸ ਗੱਲਾਂ 'ਤੇ ਇਕ ਝਾਤ
NEXT STORY