ਜੇਨੇਵਾ— ਭਾਰਤੀ ਗ੍ਰੈਂਡਮਾਸਟਰ ਪੀ. ਹਰੀਕ੍ਰਿਸ਼ਨਾ ਨੇ ਜੇਨੇਵਾ ਫਿਡੇ ਗ੍ਰਾਂ ਪ੍ਰੀ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਰੂਸੀ ਗ੍ਰੈਂਡਮਾਸਟਰ ਅਲੈਕਸਾਂਦਰ ਰੀਆਜਾਂਤਸੇਵ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਵਿਚ 22ਵੇਂ ਨੰਬਰ ਦਾ ਭਾਰਤੀ ਕਾਲੇ ਮੋਹਰਿਆਂ ਦੇ ਨਾਲ ਖੇਡ ਰਿਹਾ ਸੀ ਪਰ ਉਸ ਨੇ ਸ਼ੁਰੂ ਤੋਂ ਹੀ ਆਪਣੀ ਸਥਿਤੀ ਬਿਹਤਰ ਕਰ ਦਿੱਤੀ ਸੀ। ਇਹ ਬਾਜ਼ੀ 84 ਚਾਲ ਤੱਕ ਚਲੀ।
ਹਰੀਕ੍ਰਿਸ਼ਨਾ ਨੇ ਮੈਚ ਦੇ ਬਾਅਦ ਕਿਹਾ, ''ਇਹ ਬਾਜ਼ੀ ਕਾਫੀ ਲੰਬੀ ਖਿਚ ਗਈ ਅਤੇ ਮੈਂ ਸ਼ੁਰੂਆਤੀ ਪਲਾਂ ਵਿਚ ਬਿਹਤਰ ਸਥਿਤੀ ਵਿਚ ਸੀ ਹਾਲਾਂਕਿ ਇਹ ਆਸਾਨ ਨਹੀਂ ਸੀ ਕਿਉਂਕਿ ਮੇਰੇ ਮੁਕਾਬਲੇਬਾਜ਼ ਦਾ ਡਿਫੈਂਸ ਵੀ ਚੰਗਾ ਸੀ। ਪਰ ਆਖਰ ਵਿਚ ਮੈਨੂੰ ਸਖਤ ਮਿਹਨਤ ਦਾ ਫਲ ਮਿਲਿਆ।''
ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ : ਵੈਭਵ ਅਤੇ ਸਵਪਨਿਲ ਸੰਯੁਕਤ ਬੜ੍ਹਤ 'ਤੇ
NEXT STORY