ਸਪੋਰਟਸ ਡੈਸਕ— ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੇ ਇਨਫ਼ੈਕਸ਼ਨ ਤੋਂ ਉੱਭਰ ਗਈ ਹੈ। ਹਰਮਨਪ੍ਰੀਤ ਨੇ 30 ਮਾਰਚ ਨੂੰ ਜਾਂਚ ’ਚ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਦੋ ਹਫ਼ਤੇ ਤੋਂ ਵੱਧ ਸਮੇ ਤਕ ਇਸ ਦੀ ਲਪੇਟ ’ਚ ਰਹਿਣ ਦੇ ਬਾਅਦ ਆਰ. ਟੀ.- ਪੀ. ਸੀ. ਆਰ. ਜਾਂਚ ’ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਹਨੁਮਾ ਵਿਹਾਰੀ ਦਾ ਕਾਊਂਟੀ ’ਚ ਨਿਰਾਸ਼ਾਜਨਕ ਡੈਬਿਊ, ਬਿਨਾ ਖਾਤਾ ਖੋਲ੍ਹੇ ਹੋਏ ਆਊਟ
ਉਨ੍ਹਾਂ ਨੇ ਟਵੀਟ ਕੀਤਾ ਕਿ ਸਾਰਿਆਂ ਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਕਿ ਕੋਵਿਡ ਜਾਂਚ ’ਚ ਨੈਗੇਟਿਵ ਆਈ ਹਾਂ ਤੇ ਮੈਂ ਬਿਹਤਰ ਮਹਿਸੂਸ ਕਰ ਰਹੀ ਹਾਂ। ਤੁਹਾਡੇ ਸਾਰਿਆਂ ਲਈ ਮੇਰਾ ਇਕੋ ਸੰਦੇਸ਼ ਹੈ ਕਿ ਆਪਣਾ ਖ਼ਿਆਲ ਰੱਖੋ ਤੇ ਵਾਧੂ ਸਾਵਧਾਨੀਆਂ ਵਰਤੋ। ਇਹ ਵਾਇਰਸ ਖ਼ਤਰਨਾਕ ਹੈ। ਅਧਿਕਾਰੀਆਂ ਵੱਲੋਂ ਲਾਗੂ ਕੀਤੇ ਗਏ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰੋ। ਜੋ ਇਸ ਨਾਲ ਲੜਾਈ ਲੜ ਰਹੇ ਹਨ ਮੈਂ ਉਨ੍ਹਾਂ ਲਈ ਹਿੰਮਤ ਦੀ ਅਰਦਾਸ ਕਰਦੀ ਹਾਂ। ਹਰਮਨਪ੍ਰੀਤ ਪਿਛਲੇ ਮਹੀਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਘਰੇਲੂ ਵਨ-ਡੇ ਸੀਰੀਜ਼ ’ਚ ਸੱਟ ਦਾ ਸ਼ਿਕਾਰ ਹੋ ਗਈ ਸੀ। ਉਹ ਇਸ ਤੋਂ ਬਾਅਦ ਟੀ-20 ਸੀਰੀਜ਼ ਨਹੀਂ ਖੇਡ ਸਕੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਨੁਮਾ ਵਿਹਾਰੀ ਦਾ ਕਾਊਂਟੀ ’ਚ ਨਿਰਾਸ਼ਾਜਨਕ ਡੈਬਿਊ, ਬਿਨਾ ਖਾਤਾ ਖੋਲ੍ਹੇ ਹੋਏ ਆਊਟ
NEXT STORY