ਵੈੱਬ ਡੈਸਕ- ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) 'ਚ 1000 ਦੌੜਾਂ ਪੂਰੀਆਂ ਕਰਨ ਦੀ ਉਪਲੱਬਧੀ ਹਾਸਲ ਕਰ ਲਈ ਹੈ। ਹਰਮਨਪ੍ਰੀਤ ਕੌਰ ਨੇ ਗੁਜਰਾਤ ਜਾਇੰਟਸ ਖ਼ਿਲਾਫ਼ ਮੰਗਲਵਾਰ ਨੂੰ ਡਬਲਿਊਪੀਐੱਲ ਮੈਚ 'ਚ 71 ਦੌੜਾਂ ਬਣਾ ਕੇ ਇਹ ਉਪਲੱਬਧੀ ਆਪਣੇ ਨਾਂ ਕੀਤੀ। ਪਲੇਅਰ ਆਫ਼ ਦਿ ਮੈਚ ਹਰਮਨ ਨੇ 43 ਗੇਂਦਾਂ ਦੀ ਆਪਣੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਲਗਾਏ।
ਹਰਮਨ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੂਜੀ ਬੱਲੇਬਾਜ਼ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਸਾਥੀ ਨੇਟ ਸ਼ਿਵਰ ਬਰੰਟ ਨੂੰ ਇਹ ਉਪਲੱਬਧੀ ਹਾਸਲ ਸੀ। ਸ਼ਿਵਰ ਬਰੰਟ ਦੇ 31 ਮੈਚਾਂ 'ਚ 1101 ਦੌੜਾਂ ਅਤੇ ਹਰਮਨ ਦੇ 30 ਮੈਚਾਂ 'ਚ 1016 ਦੌੜਾਂ ਹਨ। ਇਹ ਹਰਮਨ ਦਾ ਡਬਲਿਊਪੀਐੱਲ 'ਚ 10ਵਾਂ ਅਰਧ ਸੈਂਕੜਾ ਸੀ ਅਤੇ ਉਨ੍ਹਾਂ ਦੇ ਡਬਲਿਊਪੀਐੱਲ 'ਚ ਹੁਣ ਸਭ ਤੋਂ ਵੱਧ ਅਰਧ ਸੈਂਕੜੇ ਹੋ ਗਏ ਹਨ। ਸ਼ਿਵਰ ਬਰੰਟ ਅਤੇ ਮੇਗ ਲੇਨਿੰਗ 9-9 ਅਰਧ ਸੈਂਕੜੇ ਨਾਲ ਦੂਜੇ ਨੰਬਰ 'ਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
King Kohli ਸਿਰ ਮੁੜ ਤੋਂ ਸੱਜਿਆ ਤਾਜ! ICC ਵਨਡੇ ਰੈਂਕਿੰਗ 'ਚ ਬਣੇ ਦੁਨੀਆ ਦੇ ਨੰਬਰ 1 ODI ਬੱਲੇਬਾਜ਼
NEXT STORY