ਦੁਬਈ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਆਈ. ਸੀ. ਸੀ. ਦੀ ਮੰਗਲਵਾਰ ਨੂੰ ਜਾਰੀ ਵਨ ਡੇ ਰੈਂਕਿੰਗ ਵਿਚ ਇਕ-ਇਕ ਸਥਾਨ ਦਾ ਸੁਧਾਰ ਕੀਤਾ ਹੈ। ਹਰਮਨਪ੍ਰੀਤ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 13ਵੇਂ ਸਥਾਨ 'ਤੇ ਹੈ ਜਦਕਿ ਮੰਧਾਨਾ ਨੌਵੇਂ ਸਥਾਨ ਦੇ ਨਾਲ ਇਸ ਵਿਚ ਸਿਖਰਲੀ ਭਾਰਤੀ ਹੈ।
ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਹਰਮਨਪ੍ਰੀਤ ਨੇ 59.50 ਦੀ ਔਸਤ ਨਾਲ 119 ਦੌੜਾਂ ਬਣਾਉਣ ਦੇ ਨਾਲ ਤਿੰਨ ਵਿਕਟਾਂ ਵੀ ਹਾਸਲ ਕਰ ਕੇ ਭਾਰਤੀ ਟੀਮ ਨੂੰ ਸੀਰੀਜ਼ ਵਿਚ 3-0 ਦੀ ਬੜ੍ਹਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਉਹ ਸੀਰੀਜ਼ ਦੀ ਸਰਬੋਤਮ ਖਿਡਾਰਨ ਵੀ ਚੁਣੀ ਗਈ।
ਮੰਧਾਨਾ ਨੇ ਇਸ ਸੀਰੀਜ਼ ਵਿਚ 52 ਦੀ ਔਸਤ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ ਇਕ ਸੈਂਕੜਾ ਵੀ ਲਾਇਆ। ਰੈਂਕਿੰਗ ਸੂਚੀ ਵਿਚ ਅੱਗੇ ਵਧਣ ਵਾਲੀਆਂ ਹੋਰ ਭਾਰਤੀ ਬੱਲੇਬਾਜ਼ਾਂ ਵਿਚ ਸ਼ੇਫਾਲੀ ਵਰਮਾ (ਤਿੰਨ ਸਥਾਨ ਉੱਪਰ 33ਵੇਂ), ਯਸਤਿਕਾ ਭਾਟੀਆ (ਇਕ ਸਥਾਨ ਉੱਪਰ 45ਵੇਂ) ਤੇ ਗੇਂਦਬਾਜ਼ੀ-ਹਰਫ਼ਨਮੌਲਾ ਪੂਜਾ ਵਸਤ੍ਰਾਕਰ (ਅੱਠ ਸਥਾਨ ਉੱਪਰ 53ਵੇਂ ਸਥਾਨ) 'ਤੇ ਸ਼ਾਮਲ ਹਨ।
ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ 'ਚ ਭਾਰਤ ਨੇ ਦਰਜ ਕੀਤੀ ਪਹਿਲੀ ਜਿੱਤ
NEXT STORY