ਨਵੀਂ ਦਿੱਲੀ— ਹਮਲਾਵਰ ਬੱਲੇਬਾਜ਼ ਹਰਮਨਪ੍ਰੀਤ ਕੌਰ 9 ਤੋਂ 24 ਨਵੰਬਰ ਵਿਚਾਲੇ ਵੈਸਟਇੰਡੀਜ਼ 'ਚ ਹੋਣ ਵਾਲੇ ਛੇਵੇਂ ਆਈ.ਸੀ.ਸੀ. ਮਹਿਲਾ ਵਿਸ਼ਵ ਟੀ 20 'ਚ ਭਾਰਤ ਦੀ 15 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਸਰਬ ਭਾਰਤੀ ਮਹਿਲਾ ਚੋਣ ਕਮੇਟੀ ਨੇ ਟੀਮ ਦੀ ਚੋਣ ਕੀਤੀ ਹੈ ਜਿਸ 'ਚ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸਮ੍ਰਿਤੀ ਇਸ ਸਾਲ ਸ਼ਾਨਦਾਰ ਫਾਰਮ 'ਚ ਹੈ।

ਮਿਤਾਲੀ ਰਾਜ, ਵੇਦਾ ਕ੍ਰਿਸ਼ਨਮੂਰਤੀ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰੀਗੇਜ, ਅਨੁਜਾ ਪਾਟਿਲ, ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੰ ਵੀ ਟੀਮ 'ਚ ਜਗ੍ਹਾ ਮਿਲੀ ਹੈ। ਭਾਰਤ ਨੂੰ 10 ਟੀਮਾਂ ਦੀ ਇਸ ਪ੍ਰਤੀਯੋਗਿਤਾ 'ਚ ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਆਇਰਲੈਂਡ ਦੇ ਨਾਲ ਗਰੁੱਪ ਬੀ 'ਚ ਰਖਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 9 ਨਵੰਬਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਗੁਆਨਾ 'ਚ ਕਰੇਗਾ। ਇਸ ਤੋਂ ਬਾਅਦ ਉਹ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ (11 ਨਵੰਬਰ), ਆਇਰਲੈਂਡ (15 ਨਵੰਬਰ) ਅਤੇ ਆਸਟਰੇਲੀਆ (17 ਨਵੰਬਰ) ਨਾਲ ਮੈਚ ਖੇਡੇਗਾ।

ਭਾਰਤੀ ਮਹਿਲਾ ਟੀਮ ਇਸ ਤਰ੍ਹਾਂ ਹੈ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਮਿਤਾਲੀ ਰਾਜ, ਜੇਮਿਮਾ ਰੋਡ੍ਰਿਗਸ, ਵੇਦਾ ਕ੍ਰਿਸ਼ਨਮੂਰਤੀ, ਦੀਪਤੀ ਸ਼ਰਮਾ, ਤਾਨਿਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਡੀ. ਹੇਮਲਤਾ, ਮਾਨਸੀ ਜੋਸ਼ੀ, ਪੂਜਾ ਵਸਤਰਾਕਾਰ, ਅਰੁੰਧਤੀ ਰੈੱਡੀ।
ਮਰੇ ਪੂਰੀ ਤਰ੍ਹਾਂ ਨਾਲ ਵਾਪਸੀ 'ਚ ਜਲਦਬਾਜ਼ੀ ਨਹੀਂ ਕਰਨਗੇ : ਜੂਡੀ ਮਰੇ
NEXT STORY