ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਹਾਲ ਹੀ ਵਿੱਚ ਆਪਣੀ ਨਿੱਜੀ ਪਸੰਦ ਅਤੇ ਡਰੈਸਿੰਗ ਰੂਮ ਦੇ ਮਾਹੌਲ ਬਾਰੇ ਕਈ ਦਿਲਚਸਪ ਖੁਲਾਸੇ ਕੀਤੇ ਹਨ। ਜੀਓ ਹੌਟਸਟਾਰ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੈਚ ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਮਨਪਸੰਦ ਖਾਣਾ ਛੋਲੇ-ਭਟੂਰੇ ਅਤੇ ਬਟਰ ਚਿਕਨ ਹੈ।
ਹਰਮਨਪ੍ਰੀਤ ਨੇ ਦੱਸਿਆ ਕਿ ਟੀਮ ਵਿੱਚ ਹੇਲੀ ਮੈਥਿਊਜ਼ ਅਤੇ ਸ਼ਬਨੀਮ ਇਸਮਾਈਲ ਸਭ ਤੋਂ ਵੱਧ ਸ਼ਰਾਰਤੀ ਖਿਡਾਰਨਾਂ ਹਨ, ਜੋ ਮੌਕਾ ਮਿਲਣ 'ਤੇ ਨੌਜਵਾਨ ਕੁੜੀਆਂ ਦੀਆਂ ਲੱਤਾਂ ਖਿੱਚਣ ਤੋਂ ਬਾਜ਼ ਨਹੀਂ ਆਉਂਦੀਆਂ। ਸੰਗੀਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਡਰੈਸਿੰਗ ਰੂਮ ਵਿੱਚ ਸਭ ਤੋਂ ਵੱਧ ਪੰਜਾਬੀ ਬੀਟ ਗਾਣੇ ਚੱਲਦੇ ਹਨ ਅਤੇ ਅੱਜਕੱਲ੍ਹ ਉਨ੍ਹਾਂ ਨੂੰ ਪੰਜਾਬੀ ਗਾਣਾ 'ਬੈਡ ਬੁਆਏ' ਬਹੁਤ ਪਸੰਦ ਹੈ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਪ੍ਰੈਕਟਿਸ ਨੈੱਟਸ ਵਿੱਚ ਸ਼ਬਨੀਮ ਇਸਮਾਈਲ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਨਾ ਸਭ ਤੋਂ ਚੁਣੌਤੀਪੂਰਨ ਹੁੰਦਾ ਹੈ।
ਕਪਤਾਨੀ ਦਾ ਅੰਦਾਜ਼ ਅਤੇ ਫੁੱਟਬਾਲ ਪ੍ਰਤੀ ਪਿਆਰ ਆਪਣੀ ਕਪਤਾਨੀ ਬਾਰੇ ਚਰਚਾ ਕਰਦਿਆਂ ਹਰਮਨਪ੍ਰੀਤ ਨੇ ਸਪੱਸ਼ਟ ਕੀਤਾ ਕਿ ਉਹ ਮੈਦਾਨ 'ਤੇ ਆਪਣੀ ਹਮਲਾਵਰਤਾ (aggression) ਨੂੰ ਕਦੇ ਨਹੀਂ ਬਦਲਣਾ ਚਾਹੁੰਦੀ, ਕਿਉਂਕਿ ਇਹ ਉਨ੍ਹਾਂ ਦੇ ਅੰਦਰੋਂ ਸਰਵੋਤਮ ਪ੍ਰਦਰਸ਼ਨ ਬਾਹਰ ਲਿਆਉਣ ਵਿੱਚ ਮਦਦ ਕਰਦੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਦਾਨ ਦੇ ਬਾਹਰ ਉਨ੍ਹਾਂ ਨੂੰ ਗੁੱਸਾ ਨਹੀਂ ਆਉਂਦਾ। ਕ੍ਰਿਕਟ ਤੋਂ ਇਲਾਵਾ, ਹਰਮਨਪ੍ਰੀਤ ਨੂੰ ਫੁੱਟਬਾਲ ਖੇਡਣਾ ਬਹੁਤ ਪਸੰਦ ਹੈ ਅਤੇ ਜੇਕਰ ਉਹ ਕ੍ਰਿਕਟਰ ਨਾ ਹੁੰਦੀ, ਤਾਂ ਉਹ ਫੁੱਟਬਾਲ ਖੇਡਣਾ ਪਸੰਦ ਕਰਦੀ।
ਇੰਡੀਆ ਓਪਨ ਬੈਡਮਿੰਟਨ: ਪ੍ਰਣਯ, ਸ਼੍ਰੀਕਾਂਤ ਅਤੇ ਮਾਲਵਿਕਾ ਦੂਜੇ ਦੌਰ 'ਚ ਹਾਰ ਕੇ ਬਾਹਰ
NEXT STORY