ਮੁੰਬਈ (ਏਜੰਸੀ)- ਪੰਜਾਬੀ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਕੈਨੇਡਾ ਵਿਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਹਿਲੀ ਕ੍ਰਿਕਟ ਲੀਗ ਦੇ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕਰਨ ਲਈ ਬਹੁਤ ਉਤਸ਼ਾਹਿਤ ਹਨ। ਇਹ ਬਹੁ-ਉਡੀਕੀ ਕੈਨੇਡਾ ਸੁਪਰ60 ਲੀਗ 8 ਤੋਂ 13 ਅਕਤੂਬਰ, 2025 ਤੱਕ ਵੈਨਕੂਵਰ ਦੇ ਮਸ਼ਹੂਰ ਬੀਸੀ ਪਲੇਸ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲੀ ਹੈ।
ਇਸ ਮੌਕੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਹਾਰਡੀ ਸੰਧੂ ਨੇ ਕਿਹਾ, "ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਰਿਹਾ ਹੈ। ਭਾਵੇਂ ਮੇਰਾ ਕਰੀਅਕ ਸੰਗੀਤ ਵੱਲ ਮੁੜ ਗਿਆ, ਪਰ ਮੇਰਾ ਦਿਲ ਕਦੇ ਵੀ 22 ਗਜ਼ ਦੀ ਪਿੱਚ ਨੂੰ ਨਹੀਂ ਛੱਡ ਸਕਿਆ। ਕੈਨੇਡਾ ਸੁਪਰ60 ਲੀਗ ਦੇ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕਰਨਾ ਮੇਰੇ ਲਈ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਇਹ ਟੂਰਨਾਮੈਂਟ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ - ਨਵੀਨਤਾ, ਜਨੂੰਨ, ਅਤੇ ਹੱਦਾਂ ਨੂੰ ਤੋੜਨਾ। ਯੁਵਰਾਜ ਪਾਜੀ ਦਾ ਇਸ ਫਾਰਮੈਟ ਨਾਲ ਕ੍ਰਿਕਟ ਵਿੱਚ ਕ੍ਰਾਂਤੀ ਲਿਆਉਣ ਦਾ ਦ੍ਰਿਸ਼ਟੀਕੋਣ ਪ੍ਰੇਰਣਾਦਾਇਕ ਹੈ, ਅਤੇ ਮੈਨੂੰ ਇਸ ਇਤਿਹਾਸਕ ਪਲ ਦਾ ਹਿੱਸਾ ਬਣਨ 'ਤੇ ਮਾਣ ਹੈ ਜੋ ਕੈਨੇਡੀਅਨ ਕ੍ਰਿਕਟ ਨੂੰ ਵਿਸ਼ਵ ਦੇ ਨਕਸ਼ੇ 'ਤੇ ਸਥਾਪਤ ਕਰੇਗਾ।"
ਦੱਸ ਦੇਈਏ ਕਿ ਹਾਰਡੀ ਸੰਧੂ ਖੁਦ ਵੀ ਇੱਕ ਸਾਬਕਾ ਕ੍ਰਿਕਟਰ ਹਨ। ਉਨ੍ਹਾਂ ਨੇ ਭਾਰਤ ਲਈ ਅੰਡਰ-19 ਅਤੇ ਪੰਜਾਬ ਲਈ ਰਣਜੀ ਟਰਾਫੀ ਮੈਚ ਖੇਡੇ ਸਨ। ਬਦਕਿਸਮਤੀ ਨਾਲ, ਕੁਝ ਅਣਕਿਆਸੇ ਹਾਲਾਤਾਂ ਕਾਰਨ ਉਨ੍ਹਾਂ ਨੂੰ ਆਪਣਾ ਕ੍ਰਿਕਟ ਕਰੀਅਰ ਛੱਡਣਾ ਪਿਆ। ਦਿਲਚਸਪ ਗੱਲ ਇਹ ਹੈ ਕਿ 2021 ਵਿੱਚ, ਉਨ੍ਹਾਂ ਨੇ ਕਬੀਰ ਖਾਨ ਦੀ ਫਿਲਮ '83' ਵਿੱਚ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਮਦਨ ਲਾਲ ਦੀ ਭੂਮਿਕਾ ਨਿਭਾਈ ਸੀ।
ਏਸ਼ੀਆ ਕੱਪ ਦੇ ਹੀਰੋ ਤਿਲਕ ਵਰਮਾ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੈਡੀ ਨਾਲ ਕੀਤੀ ਮੁਲਾਕਾਤ
NEXT STORY