ਲੰਡਨ– ਬੱਲੇਬਾਜ਼ ਹੈਰੀ ਬਰੂਕ ਨੂੰ ਸੋਮਵਾਰ ਨੂੰ ਇੰਗਲੈਂਡ ਦੀ ਨਵੀਂ ਵਨ ਡੇ ਤੇ ਟੀ-20 ਟੀਮ ਦਾ ਕਪਤਾਨ ਐਲਾਨ ਕੀਤਾ ਗਿਆ ਹੈ। 26 ਸਾਲਾ ਹੈਰੀ ਬਰੂਕ ਨੂੰ ਸਫੈਦ ਗੇਂਦ ਦੇ ਰੂਪ ਵਿਚ ਜੋਸ ਬਟਲਰ ਦੇ ਸਥਾਨ ’ਤੇ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਬਟਲਰ ਨੇ ਚੈਂਪੀਅਨਜ਼ ਟਰਾਫੀ 2025 ਵਿਚ ਜਿੱਤ ਨਾ ਮਿਲਣ ਤੋਂ ਬਾਅਦ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ। 2022 ਤੋਂ ਸਫੈਦ ਗੇਂਦ ਸੈੱਟਅਪ ਦਾ ਹਿੱਸਾ ਰਿਹਾ ਬਰੂਕ ਸਾਰੇ ਰੂਪਾਂ ਵਿਚ ਇੰਗਲੈਂਡ ਦੀ ਬੱਲੇਬਾਜ਼ੀ ਲਾਈਨਅਪ ਲਈ ਮਹੱਤਵਪੂਰਨ ਰਿਹਾ ਹੈ।
ਮੌਜੂਦਾ ਸਮੇਂ ਵਿਚ ਆਈ. ਸੀ. ਸੀ. ਪੁਰਸ਼ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਕਾਬਜ਼ ਬਰੂਕ ਨੇ ਪਿਛਲੇ ਇਕ ਸਾਲ ਵਿਚ ਵਨ ਡੇ ਤੇ ਟੀ-20 ਦੋਵਾਂ ਰੂਪਾਂ ਵਿਚ ਉਪ ਕਪਤਾਨ ਦੇ ਰੂਪ ਵਿਚ ਕੰਮ ਕੀਤਾ ਹੈ। ਉਸ ਨੇ ਬਟਲਰ ਦੀ ਗੈਰ-ਹਾਜ਼ਰੀ ਵਿਚ ਪਿਛਲੇ ਸਾਲ ਸਤੰਬਰ ਵਿਚ ਆਸਟ੍ਰੇਲੀਆ ਵਿਰੁੱਧ ਕਪਤਾਨੀ ਦੀ ਸ਼ੁਰੂਆਤ ਕੀਤੀ ਸੀ। ਬਰੂਕ ਪੁਰਸ਼ ਅੰਡਰ-19 ਵਿਸ਼ਵ ਕੱਪ 2018 ਵਿਚ ਇੰਗਲੈਂਡ ਅੰਡਰ-19 ਦਾ ਕਪਤਾਨ ਵੀ ਸੀ।
ਪੰਜਾਬ ਦਾ ਸਾਹਮਣਾ ਅੱਜ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY