ਲੰਡਨ– ਇੰਗਲੈਂਡ ਦੇ ਸਟਾਰ ਬੱਲੇਬਾਜ਼ ਹੈਰੀ ਬਰੂਕ ਨੇ ਕੌਮਾਂਤਰੀ ਕ੍ਰਿਕਟ ’ਤੇ ਧਿਆਨ ਦੇਣ ਲਈ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਨਾਂ ਵਾਪਸ ਲੈ ਲਿਆ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਉਸ ਨੇ ਫ੍ਰੈਂਚਾਈਜ਼ੀ ਟੂਰਨਾਮੈਂਟ ਤੋਂ ਨਾਂ ਵਾਪਸ ਲਿਆ ਹੈ।
ਇੰਗਲੈਂਡ ਦੇ 26 ਸਾਲਾ ਬਰੂਕ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਇਸ ਸਾਲ ਦਿੱਲੀ ਕੈਪੀਟਲਸ ਲਈ ਨਹੀਂ ਖੇਡੇਗਾ। ਉਸ ਨੇ ਲਿਖਿਆ, ‘‘ਮੈਂ ਆਗਾਮੀ ਆਈ.ਪੀ. ਐੱਲ. ਤੋਂ ਨਾਂ ਵਾਪਸ ਲੈਣ ਦਾ ਬਹੁਤ ਮੁਸ਼ਕਿਲ ਫੈਸਲਾ ਕੀਤਾ ਹੈ। ਮੈਂ ਦਿੱਲੀ ਕੈਪੀਟਲਸ ਤੇ ਉਸਦੇ ਸਮਰੱਥਕਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ। ਮੈਨੂੰ ਕ੍ਰਿਕਟ ਬਹੁਤ ਪਸੰਦ ਹੈ। ਜਦੋਂ ਮੈਂ ਛੋਟਾ ਸੀ ਤਾਂ ਮੈਂ ਆਪਣੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਿਆ ਸੀ ਤੇ ਮੈਂ ਇਸ ਪੱਧਰ ’ਤੇ ਆਪਣੀ ਪਸੰਦੀਦਾ ਖੇਡ ਨੂੰ ਖੇਡਣ ਦਾ ਮੌਕਾ ਹਾਸਲ ਕਰ ਕੇ ਬਹੁਤ ਧੰਨਵਾਦੀ ਹਾਂ।’’
ਦਿੱਲੀ ਕੈਪੀਟਲਸ ਦੀ ਕਪਤਾਨੀ ਲਈ ਅਕਸ਼ਰ ਤੇ ਰਾਹੁਲ ਵਿਚਾਲੇ ਮੁਕਾਬਲਾ
NEXT STORY