ਨਵੀਂ ਦਿੱਲੀ— ਟੀਮ ਇੰਡੀਆ ਸ਼੍ਰੀਲੰਕਾ ਦੌਰੇ ਉੱਤੇ ਜਾਣ ਵਾਲੀ ਹੈ। ਦੋਹਾਂ ਦੇਸ਼ਾਂ ਵਿਚਾਲੇ ਤਿੰਨ ਟੈਸਟ ਮੈਚ ਖੇਡੇ ਜਾਣੇ ਹਨ ਅਤੇ ਹਾਲ ਦੇ ਦਿਨਾਂ ਵਿਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਅਤੇ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਸੁਰਖੀਆਂ 'ਚ ਆਉਣ ਵਾਲੇ ਹਾਰਦਿਕ ਪੰਡਯਾ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਵੈਸੇ ਪੰਡਯਾ ਆਪਣੇ ਸਟਾਈਲਿਸ਼ ਲੁਕ ਦੇ ਲਈ ਵੀ ਜਾਣੇ ਜਾਂਦੇ ਹਨ, ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਪੰਡਯਾ ਨੇ ਆਪਣੀ ਲੁਕ ਬਦਲ ਲਈ ਹੈ। ਆਪਣੇ ਨਵੇਂ ਹੇਅਰਸਟਾਈਲ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀਆਂ ਹਨ। ਤਸਵੀਰਾਂ ਪੋਸਟ ਕਰਦੇ ਹੀ ਵਾਇਰਲ ਹੋ ਗਈਆਂ ਹਨ।
ਮਸ਼ਹੂਰ ਹੇਅਰ ਡਿਜ਼ਾਈਨਰ ਆਲਿਮ ਹਾਕਿਮ ਨੇ ਹਾਰਦਿਕ ਪੰਡਯਾ ਦੇ ਹੇਅਰ ਸਟਾਈਲ ਨੂੰ ਨਵਾਂ ਲੁੱਕ ਦਿੱਤਾ ਹੈ। ਹਾਕਿਮ ਨੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਹੇਅਰ ਡਿਜ਼ਾਈਨ ਕੀਤੇ ਸਨ। ਪ੍ਰਸ਼ੰਸਕਾਂ ਨੂੰ ਹਾਰਦਿਕ ਪੰਡਯਾ ਦਾ ਨਵਾਂ ਲੁੱਕ ਕਾਫੀ ਪਸੰਦ ਆਇਆ ਹੈ। ਪ੍ਰਸ਼ੰਸਕਾਂ ਨੇ ਅਲਗ-ਅਲਗ ਢੰਗ ਨਾਲ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਹਾਲਾਂਕਿ ਕੁਝ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਨਵਾਂ ਸਟਾਈਲ ਪਸੰਦ ਨਹੀਂ ਆਇਆ। ਉਨ੍ਹਾਂ ਦੇ ਨਵੇਂ ਲੁੱਕ ਦੀ ਤਸਵੀਰ ਨੂੰ ਅਜੇ ਤੱਕ 235,833 ਲਾਈਕ ਮਿਲ ਚੁੱਕੇ ਹਨ।
ਹਾਰਦਿਕ ਪੰਡਯਾ ਨੇ ਵੀ ਹੇਅਰ ਸਟਾਈਲਿਸਟ ਹਾਕਿਮ ਦੀ ਸ਼ਲਾਘਾ ਕਰਦੇ ਹੋਏ ਆਪਣੀ ਤਸਵੀਰ ਦੇ ਨਾਲ ਲਿਖਿਆ ਹੈ- ਵਾਕਈ! ਤੁਸੀਂ ਇਕ ਜਾਦੂਗਰ ਹੋ, ਤਾਂ ਹੀ ਅਸੀਂ ਤੁਹਾਨੂੰ ਇੰਨਾ ਚਾਹੁੰਦੇ ਹਾਂ। ਤਸਵੀਰਾਂ ਦੇ ਇਸ ਕੋਲਾਜ 'ਚ ਆਲਿਮ ਹਾਕਿਮ ਵੀ ਨਜ਼ਰ ਆ ਰਹੇ ਹਨ।
ਜਦੋਂ ਇਸ ਪ੍ਰਸ਼ੰਸਕ ਨੇ ਰਹਾਣੇ ਨੂੰ ਡਰੈਸਿੰਗ ਰੂਮ ਵਿੱਚ ਜਾ ਕੇ ਕੀਤੀ Kiss (ਦੇਖੋ ਵੀਡੀਓ)
NEXT STORY