ਨਵੀਂ ਦਿੱਲੀ— ਭਾਰਤ ਦੀ 16 ਸਾਲਾ ਹਰਸਿਮਰਨ ਕੌਰ ਵੀਰਵਾਰ ਤੋਂ ਕੈਨਬਰਾ ਵਿਚ ਐੱਨ. ਬੀ. ਏ. ਵਿਸ਼ਵ ਪੱਧਰੀ ਅਕੈਡਮੀ ਵਿਚ ਚੱਲਣ ਵਾਲੇ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਵੇਗੀ। ਹਰਸਿਮਰਨ ਆਸਟਰੇਲੀਆ ਵਿਚੋਂ ਬਾਹਰ ਦੀ ਪਹਿਲੀ ਮਹਿਲਾ ਖਿਡਾਰੀ ਹੈ, ਜਿਹੜੀ ਇਸ ਅਕੈਡਮੀ ਵਿਚ ਟ੍ਰੇਨਿੰਗ ਲਵੇਗੀ। ਉਹ 7 ਤੋਂ 24 ਨਵੰਬਰ ਵਿਚਾਲੇ ਬਾਸਕਟਬਾਲ ਦੇ ਆਸਟਰੇਲੀਆ ਦੇ 'ਸੈਂਟਰ ਆਫ ਐਕਸੀਲੈਂਸ' ਵਿਚ ਟ੍ਰੇਨਿੰਗ ਹਾਸਲ ਕਰੇਗੀ। ਹਰਸਿਮਰਨ ਨੂੰ ਪਿਛਲੇ ਮਹੀਨੇ ਮੁੰਬਈ ਵਿਚ ਐੱਨ. ਬੀ. ਏ. ਅਕੈਡਮੀ ਮਹਿਲਾ ਪ੍ਰੋਗਰਾਮ ਵਿਚ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਪੰਜਾਬ ਦੀ ਇਹ ਖਿਡਾਰਨ ਕਈ ਪ੍ਰਤੀਯੋਗਿਤਾਵਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ, ਜਿਨ੍ਹਾਂ ਵਿਚ ਜਕਾਰਤਾ ਵਿਚ ਅਗਸਤ ਵਿਚ ਆਯੋਜਿਤ 333 ਏਸ਼ੀਆਈ ਚੈਂਪੀਅਨਸ਼ਿਪ ਵੀ ਸ਼ਾਮਲ ਹੈ।
ਭੁਪਿੰਦਰ ਧਵਨ ਦੀ ਅਗਵਾਈ 'ਚ ਭਾਰਤ ਨੂੰ ਪਹਿਲਾ ਸਥਾਨ
NEXT STORY