ਸਪੋਰਟਸ ਡੈਸਕ : ਸਰਵਖਾਪ ਮਹਾਪੰਚਾਇਤ ’ਚ ਪਹਿਲਵਾਨ ਵਿਨੇਸ਼ ਫੋਗਾਟ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਗਈ। ਮਹਾਪੰਚਾਇਤ ’ਚ ਬੁਲਾਰਿਆਂ ਨੇ ਕਿਹਾ ਕਿ ਵਿਨੇਸ਼ ਫੋਗਾਟ ਨੇ ਕੁਸ਼ਤੀ ’ਚ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਉਹ ਇਸ ਸਰਵਉੱਚ ਨਾਗਰਿਕ ਸਨਮਾਨ ਦੀ ਹੱਕਦਾਰ ਹੈ।
ਸਾਂਗਵਾਨ ਖਾਪ ਦੇ ਮੁਖੀ ਸੋਮਬੀਰ ਸਾਂਗਵਾਨ ਦਾ ਬਿਆਨ ਉਦੋਂ ਆਇਆ ਜਦ ਕਈ ਖਾਪਾਂ ਨੇ ਵਿਨੇਸ਼ ਫੋਗਾਟ ਲਈ ‘ਨਿਆਂ’ ਮੰਗਣ ਲਈ ਹਰਿਆਣਾ ਦੇ ਚਰਖੀ ਦਾਦਰੀ ’ਚ ‘ਸਰਵਖਾਪ ਮਹਾਪੰਚਾਇਤ’ ਸੱਦੀ ਅਤੇ ਉਨ੍ਹਾਂ ਨੂੰ ਆਪਣੀ ਰਿਟਾਇਰਮੈਂਟ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ।
ਸਾਂਗਵਾਨ ਨੇ ਪ੍ਰੋਗਰਾਮ ਤੋਂ ਬਾਅਦ ਕਿਹਾ ਕਿ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ। ਉਨ੍ਹਾਂ ਨੂੰ ਨਿਆਂ ਮਿਲਣਾ ਚਾਹੀਦਾ। ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਭਾਰ ਅਚਾਨਕ ਕਿਵੇਂ ਵਧ ਗਿਆ। ਉਨ੍ਹਾਂ ਨਾਲ ਕਈ ਲੋਕ ਸਨ ਅਤੇ ਇਹ ਯਕੀਨੀ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਉਸ ਦਾ ਭਾਰ ਨਾ ਵਧੇ।
ਖਾਪ ਨੇਤਾ ਸਾਂਗਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਜੋ ਓਲੰਪਿਕ ਸੋਨ ਤਮਗਾ ਜੇਤੂ ਨੂੰ ਮਿਲਦੀਆਂ ਹਨ। ਦੱਸ ਦੇਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਫੋਗਾਟ ਨੂੰ ‘ਇਕ ਗੋਲਡ ਮੈਡਲਿਸਟ’ ਵਾਂਗ ਸਨਮਾਨਿਤ ਕੀਤਾ ਜਾਵੇਗਾ। ਉੱਧਰ ਹਰਿਆਣਾ ਦੀਆਂ ਕਈ ਖਾਪ ਪੰਚਾਇਤਾਂ ਨੇ ਵਿਨੇਸ਼ ਫੋਗਾਟ ਨੂੰ ਭਾਰਤ ਰਤਨ ਨਾ ਮਿਲਣ ’ਤੇ ਅੰਦੋਲਨ ਸ਼ੁਰੂ ਕਰਨ ਦੀ ਗੱਲ ਵੀ ਕਹੀ ਹੈ।
ਲਾਸ ਏਂਜਲਸ ’ਚ ਅਗਲਾ ਓਲੰਪਿਕ, ਮੁਨਾਫਾ ਕਮਾਉਣ ਦੀ ਬੱਝੀ ਉਮੀਦ
NEXT STORY