ਪੰਚਕੂਲਾ, (ਭਾਸ਼ਾ) ਪੰਚਕੂਲਾ ਗੋਲਫ ਕਲੱਬ ਵਿਚ 17 ਤੋਂ 20 ਅਕਤੂਬਰ ਤਕ ਹੋਣ ਵਾਲੇ ਹਰਿਆਣਾ ਓਪਨ ਵਿਚ ਭਾਰਤ ਦੇ ਕੁਝ ਉੱਘੇ ਪੇਸ਼ੇਵਰ ਗੋਲਫਰ ਜਿਵੇਂ ਵੀਰ ਅਹਲਾਵਤ, ਅੰਗਦ ਚੀਮਾ, ਰਾਹਿਲ ਗਾਂਜੀ ਅਤੇ ਉਦਯਨ ਮਾਨੇ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਇੱਕ ਕਰੋੜ ਰੁਪਏ ਹੈ। ਇਸ ਦਾ ਆਯੋਜਨ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (PGTI) ਦੇ ਤਹਿਤ ਕੀਤਾ ਜਾਵੇਗਾ।
ਇਸ ਵਿੱਚ 123 ਪੇਸ਼ੇਵਰ ਅਤੇ ਤਿੰਨ ਸ਼ੁਕੀਨ ਖਿਡਾਰੀ ਹਿੱਸਾ ਲੈਣਗੇ। ਇਸ ਮੁਕਾਬਲੇ 'ਚ ਕੁਝ ਵਿਦੇਸ਼ੀ ਖਿਡਾਰੀ ਵੀ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਨ੍ਹਾਂ 'ਚ ਸ਼੍ਰੀਲੰਕਾ ਦੇ ਐੱਨ ਥੰਗਾਰਾਜਾ ਅਤੇ ਕੇ ਪ੍ਰਬਾਗਰਨ, ਚੈੱਕ ਗਣਰਾਜ ਦੇ ਸਟੀਫਨ ਡੇਨੇਕ, ਬੰਗਲਾਦੇਸ਼ ਦੇ ਜਮਾਲ ਹੁਸੈਨ, ਬਾਦਲ ਹੁਸੈਨ, ਐੱਮਡੀ ਅਕਬਰ ਹੁਸੈਨ, ਅੰਡੋਰਾ ਦੇ ਕੇਵਿਨ ਐਸਟੇਵ ਰੀਗਲ, ਨੇਪਾਲ ਦੇ ਸੁਭਾਸ਼ ਤਮਾਂਗ, ਕੈਨੇਡਾ ਦੇ ਸੁਖਰਾਜ ਸਿੰਘ ਗਿੱਲ ਅਤੇ ਅਮਰੀਕਾ ਦੇ ਡੋਮਿਨਿਕ ਪਿਕਿਰੀਲੋ ਸ਼ਾਮਲ ਹਨ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਤਿੰਨ ਸ਼ੁਕੀਨ ਖਿਡਾਰੀ ਅਰਜੁਨਵੀਰ ਸ਼ਿਸ਼ਿਰ, ਜੁਝਾਰ ਸਿੰਘ ਅਤੇ ਮਾਨਵੀਰ ਭਾਦੂ ਪੰਚਕੂਲਾ ਗੋਲਫ ਕਲੱਬ ਦੇ ਹਨ।
ਹਾਕੀ ਇੰਡੀਆ ਵੂਮੈਨ ਲੀਗ ਦੀ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਮਹਿੰਗੀ ਵਿਕੀ ਉਦਿਤਾ ਦੁਹਾਨ
NEXT STORY