ਚੰਡੀਗੜ੍ਹ : ਹਰਿਆਣਾ ਦੇ ਖੇਡ ਅਤੇ ਯੂਥ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਨੇ ਕੁਰੂਕਸ਼ੇਤਰ ਜਿਲੇ ਦੇ ਸ਼ਾਹਬਾਦ ਕਸਬੇ ਵਿਚ ਸਥਿਤ 2 ਖੇਡ ਨਰਸਰੀਆਂ 'ਚ ਅਚਾਨਕ ਛਾਪੇ ਨਾਲ ਭੜਥੂ ਪੈ ਗਿਆ ਅਤੇ ਖੇਡ ਮੰਤਰੀ ਨੇ ਗੈਰ ਹਾਜ਼ਰ ਪਾਏ ਗਏ ਟ੍ਰੇਨਰਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਸੰਦੀਪ ਸਿੰਘ ਨੇ ਸ਼ੁੱਕਰਵਾਰ ਸਵੇਰੇ ਲੱਗਭਗ 6.30 ਵਜੇ ਸ਼ਾਹਬਾਦ ਦੇ ਰਾਮਪ੍ਰਸ਼ਾਦ ਡੇ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਨਰਸਰੀ ਅਤੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੀ ਹੈਂਡਬਾਲ ਨਰਸਰੀ 'ਚ ਅਚਾਨਕ ਛਾਪਾ ਮਾਰਿਆ। ਖੇਡ ਮੰਤਰੀ ਨੇ ਇਸ ਤੋਂ ਬਾਅਦ ਝਾਂਸਾ ਪਿੰਡ ਦੇ ਸਾਂਝ ਕੇਂਦਰ 'ਚ ਵੀ ਛਾਪੇ ਮਾਰੀ ਕੀਤੀ ਅਥੇ ਇਸ ਦੌਰਾਨ ਗੈਰ ਹਾਜ਼ਰ ਕਰਮਚਾਰੀਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ। ਖੇਡ ਮੰਤਰੀ ਵੱਲੋਂ ਇਸ ਤਰ੍ਹਾਂ ਅਚਾਨ ਖੇਡ ਸਥਾਨਾਂ 'ਤੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੀ ਕਵਾਇਦ ਨਾਲ ਪੂਰੇ ਮਹਿਕਮੇ 'ਚ ਭੜਥੂ ਪੈ ਗਿਆ ਹੈ।
ਆਇਰਲੈਂਡ ਦੇ ਇਸ ਖਿਡਾਰੀ ਨੂੰ ਬਣਾਇਆ ਗਿਆ ਟੀ-20 ਟੀਮ ਦਾ ਨਵਾਂ ਕਪਤਾਨ
NEXT STORY