ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਬੀਤੇ ਦਿਨ ਕੋਲਕਾਤਾ ਦੀ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ। ਸ਼ਮੀ ’ਤੇ ਉਸਦੀ ਪਤਨੀ ਨੇ ਦਾਜ ਲਈ ਤੰਗ ਕਰਨਾ ਅਤੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਹਨ। ਹੁਣ ਇਸ ਮਾਮਲੇ ਵਿਚ ਹਸੀਨ ਜਹਾਂ ਸਾਹਮਣੇ ਆਈ ਹੈ। ਉਸਦਾ ਕਹਿਣਾ ਹੈ ਕਿ ਮੁਹੰਮਦ ਸ਼ਮੀ ਨੂੰ ਲਗਦਾ ਹੈ ਕਿ ਉਹ ਬਹੁਤ ਵੱਡੇ ਪਾਵਰਫੁੱਲ ਹਨ ਜਾਂ ਉਹ ਬਹੁਤ ਵੱਡੇ ਕ੍ਰਿਕਟਰ ਹਨ ਪਰ ਮੈਨੂੰ ਭਾਰਤ ਦੀ ਅਦਾਲਤ ’ਤੇ ਭਰੋਸਾ ਹੈ। ਮੈਂ ਬੀਤੇ ਇਕ ਸਾਲ ਤੋਂ ਇੰਸਾਫ ਲਈ ਲੜ ਰਹੀ ਹਾਂ।

ਹਸੀਨ ਜਹਾਂ ਨੇ ਇਸਦੇ ਨਾਲ ਹੀ ਪੱਛਮੀ ਬੰਗਾਲ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਉੱਥੇ ਹੀ ਖਰਾਬ ਕੰਮ ਲਈ ਯੂ. ਪੀ. ਸਰਕਾਰ ਦੀ ਰੱਜ ਕੇ ਨਿੰਦਾ ਵੀ ਕੀਤੀ। ਹਸੀਨ ਨੇ ਕਿਹਾ, ‘‘ਯੂ.ਪੀ. ਵਿਚ ਜਿੰਦਾ ਰਹਿਣਾ ਆਸਾਨ ਨਹੀਂ ਹੈ। ਕਿਉਂਕਿ ਨਾ ਹੀ ਇਹ ਪੱਛਮੀ ਬੰਗਾਲ ਹੈ ਅਤੇ ਨਾ ਹੀ ਇੱਥੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈ। ਯੂ. ਪੀ. ਦੀ ਅਮਰੋਹਾ ਪੁਲਿਸ ਨੇ ਮੈਨੂੰ ਅਤੇ ਮੇਰੀ ਬੇਟੀ ਨੂੰ ਕਈ ਵਾਰ ਪਰੇਸ਼ਾਨ ਕੀਤਾ ਹੈ ਪਰ ਭਗਵਾਨ ਦੀ ਕਿਰਪਾ ਨਾਲ ਮੈਂ ਬਚ ਗਈ।
ਪਾਕਿ ਹੋਵੇ ਜਾਂ ਕੋਈ ਹੋਰ ਟੀਮ ਸਾਡਾ ਕੰਮ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ : ਮਨਪ੍ਰੀਤ ਸਿੰਘ
NEXT STORY