ਜਲੰਧਰ : ਕ੍ਰਿਸਟਲ ਪੈਲੇਸ ਸਟਾਰ ਐਂਡ੍ਰੋਸ ਟਾਊਨਸੈਂਡ ਦੀ ਗਰਲਫ੍ਰੈਂਡ ਹੇਜ਼ਲ ਓ ਸੁਲੀਵੀਅਨ ਬਹੁਤ ਖੂਬਸੂਰਤ ਹੈ। ਐਂਡ੍ਰੋਸ ਸਭ ਤੋਂ ਪਹਿਲਾਂ ਹੇਜ਼ਲ ਨੂੰ ਓਟੂ ਏਰੇਨਾ ਲੰਡਨ 'ਚ ਮਿਲਿਆ ਸੀ, ਜਦੋਂ ਉਹ ਡਾਰਟ ਮੈਚਾਂ 'ਚ ਵਾਕ ਆਨ ਗਰਲ ਹੁੰਦੀ ਸੀ। ਉਸ ਨੂੰ ਡਾਰਟ ਖੇਡ ਦੀ ਸਭ ਤੋਂ ਹੌਟੈਸਟ ਵਾਕ ਆਨ ਗਰਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
2013 ਦੇ ਰਿਐਲਿਟੀ ਸ਼ੋਅ ਬਿੱਗ ਬ੍ਰਦਰ ਦੇ ਆਇਰਿਸ਼ ਵਰਜ਼ਨ 'ਚ ਵੀ ਉਸ ਨੇ ਜਗ੍ਹਾ ਬਣਾਈ। ਉਹ 58 ਦਿਨਾਂ ਤੱਕ ਬਿੱਗ ਬ੍ਰਦਰ ਦੇ ਘਰ 'ਚ ਰਹੀ। ਇਸ ਦੌਰਾਨ ਉਸ ਨੇ ਆਪਣੀਆਂ ਚੁਲਬੁਲੀਆਂ ਤੇ ਸ਼ਰਾਰਤ ਭਰੀਆਂ ਗੱਲਾਂ ਨਾਲ ਸਭ ਨੂੰ ਦੀਵਾਨਾ ਬਣਾ ਲਿਆ ਸੀ। ਐਂਡ੍ਰੋਸ ਦੇ ਨਾਲ ਉਸ ਦੀਆਂ ਨਜ਼ਦੀਕੀਆਂ ਵੀ ਇਸੇ ਕਾਰਨ ਵਧੀਆਂ ਸਨ।
ਅਸਲ 'ਚ ਐਂਡ੍ਰੋਸ ਨੂੰ ਰਿਐਲਿਟੀ ਸ਼ੋਅ ਬਹੁਤ ਪਸੰਦ ਸੀ। ਇਸ ਲਈ ਹੇਜ਼ਲ ਜਦੋਂ ਇਸ ਫੇਮਸ ਸ਼ੋਅ 'ਚ ਆਈ ਤਾਂ ਉਸ ਦੀ ਉਸ ਪ੍ਰਤੀ ਦੀਵਾਨਗੀ ਹੋਰ ਵੀ ਵਧ ਗਈ। ਇਸ ਤੋਂ ਬਾਅਦ ਦੋਵਾਂ ਨੂੰ ਇਕ ਵੱਡੇ ਈਵੈਂਟਸ 'ਤੇ ਇਕੱਠਿਆਂ ਦੇਖਿਆ ਜਾਣ ਲੱਗਾ। ਐਂਡ੍ਰੋਸ ਦੇ ਫੁੱਟਬਾਲ ਮੈਚਾਂ ਵਿਚ ਵੀ ਹੇਜ਼ਲ ਸਮੇਂ-ਸਮੇਂ 'ਤੇ ਆਪਣੀ ਹਾਜ਼ਰੀ ਲਾਉਂਦੀ ਰਹਿੰਦੀ ਹੈ। ਦੋਵੇਂ ਘੁੰਮਣ-ਫਿਰਨ ਦੇ ਸ਼ੌਕੀਨ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਦੁਨੀਆ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਕੀਤੀ ਗਈ ਮਸਤੀ ਨਾਲ ਭਰੇ ਪਏ ਹਨ। ਦੱਸ ਦੇਈਏ ਕਿ ਹੇਜ਼ਲ ਦਾ ਇਕ ਸਮੇਂ ਨਾਂ ਰਗਬੀ ਪਲੇਅਰ ਫਗਰਸ ਮੈਕਫੇਡਨ ਨਾਲ ਵੀ ਜੋੜਿਆ ਗਿਆ ਸੀ ਪਰ ਜਦੋਂ ਤੋਂ ਉਸ ਦੀ ਜ਼ਿੰਦਗੀ 'ਚ ਐਂਡ੍ਰੋਸ ਆਇਆ, ਉਹ ਕਾਫੀ ਖੁਸ਼ ਹੈ। ਰਿਲੇਸ਼ਨਸ਼ਿਪ ਤੋਂ ਦੋਵਾਂ ਦੀ ਇਕ ਬੇਟੀ ਵੀ ਹੈ।
ਮਾਰੀਸ਼ਸ ਕ੍ਰਾਸਮਿੰਟਨ ਪ੍ਰਤੀਯੋਗਿਤਾ 'ਚ ਭਾਰਤ ਨੇ 3 ਤਮਗੇ ਜਿੱਤੇ
NEXT STORY