ਲਾਸ ਏਂਜਲਸ (ਏਜੰਸੀ)- ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲੀਵੁੱਡ 'ਵਾਕ ਆਫ ਫੇਮ' ਲਈ ਚੁਣਿਆ ਗਿਆ ਹੈ ਅਤੇ ਉਹ ਸ਼ਾਇਦ ਇਹ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਕਲਾਕਾਰ ਹੋਵੇਗੀ। ਹਾਲੀਵੁੱਡ 'ਵਾਕ ਆਫ ਫੇਮ' ਦਾ ਪ੍ਰਬੰਧਨ ਕਰਨ ਵਾਲੀ ਅਧਿਕਾਰਤ ਸੰਸਥਾ, 'ਹਾਲੀਵੁੱਡ ਚੈਂਬਰ ਆਫ ਕਾਮਰਸ' ਨੇ ਬੁੱਧਵਾਰ ਰਾਤ ਨੂੰ ਇੰਸਟਾਗ੍ਰਾਮ 'ਤੇ ਇਹ ਖ਼ਬਰ ਸਾਂਝੀ ਕੀਤੀ। ਪੋਸਟ ਵਿੱਚ ਕਿਹਾ ਗਿਆ ਹੈ, "ਹਾਲੀਵੁੱਡ ਚੈਂਬਰ ਆਫ਼ ਕਾਮਰਸ' ਦੇ 'ਵਾਕ ਆਫ਼ ਫੇਮ' ਚੋਣ ਪੈਨਲ ਦੁਆਰਾ ਮੋਸ਼ਨ ਪਿਕਚਰਸ, ਟੈਲੀਵਿਜ਼ਨ, ਥੀਏਟਰ/ਪ੍ਰਸਤੁਤੀ, ਰੇਡੀਓ, ਰਿਕਾਰਡਿੰਗ ਅਤੇ ਖੇਡ ਮਨੋਰੰਜਨ ਦੀਆਂ ਸ਼੍ਰੇਣੀਆਂ ਵਿਚ ਵਿੱਚ ਕੁਝ ਮਨੋਰੰਜਨ ਪੇਸ਼ੇਵਰਾਂ ਨੂੰ ਹਾਲੀਵੁੱਡ 'ਵਾਕ ਆਫ਼ ਫੇਮ' ਲਈ ਚੁਣਿਆ ਗਿਆ ਹੈ।" 'ਹਾਲੀਵੁੱਡ ਚੈਂਬਰ ਆਫ਼ ਕਾਮਰਸ' ਨੇ ਕਿਹਾ, "2026 ਦੀ 'ਵਾਕ ਆਫ਼ ਫੇਮ' ਸ਼੍ਰੇਣੀ ਵਿੱਚ ਤੁਹਾਡਾ (ਦੀਪਿਕਾ ਪਾਦੂਕੋਣ) ਸਵਾਗਤ ਕਰਦੇ ਹੋਏ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ!"
ਐਮਿਲੀ ਬਲੰਟ, ਟਿਮੋਥੀ ਚਾਲਮੇਟ, ਮੈਰੀਅਨ ਕੋਟੀਲਾਰਡ, ਸਟੈਨਲੀ ਟੂਚੀ, ਰਾਮੀ ਮਾਲੇਕ, ਰੇਚਲ ਮੈਕਐਡਮਜ਼, ਡੈਮੀ ਮੂਰ, ਫਿਲਮ ਨਿਰਮਾਤਾ ਕ੍ਰਿਸ ਕੋਲੰਬਸ ਅਤੇ ਟੋਨੀ ਸਕਾਟ ਸਮੇਤ ਕਈ ਪ੍ਰਸਿੱਧ ਹਾਲੀਵੁੱਡ ਅਦਾਕਾਰਾਂ ਦੇ ਨਾਲ-ਨਾਲ ਦੀਪਿਕਾ ਪਾਦੂਕੋਣ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਕਲਾਕਾਰ ਹੋਵੇਗੀ। ਪੈਨਲ ਨੇ 14 ਜੂਨ, 2024 ਨੂੰ ਹੋਈ ਇੱਕ ਮੀਟਿੰਗ ਵਿੱਚ ਸੈਂਕੜੇ ਨਾਮਜ਼ਦਗੀਆਂ ਵਿੱਚੋਂ ਇਨ੍ਹਾਂ ਕਲਾਕਾਰਾਂ ਦੀ ਚੋਣ ਕੀਤੀ ਅਤੇ ਉਸੇ ਦਿਨ ਹਾਲੀਵੁੱਡ ਚੈਂਬਰ ਦੇ ਨਿਰਦੇਸ਼ਕ ਮੰਡਲ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ। ਦੀਪਿਕਾ 2007 ਵਿੱਚ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ ਵਿੱਚ ਆਪਣੇ ਡੈਬਿਊ ਤੋਂ ਬਾਅਦ ਭਾਰਤ ਦੇ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਵਜੋਂ ਉਭਰੀ ਹੈ। ਉਨ੍ਹਾਂ ਨੇ 'ਲਵ ਆਜ ਕਲ', 'ਪੀਕੂ', 'ਬਾਜੀਰਾਓ ਮਸਤਾਨੀ', 'ਗੋਲਿਓਂ ਕੀ ਰਾਸਲੀਲਾ ਰਾਮ-ਲੀਲਾ', 'ਪਦਮਾਵਤ', 'ਛਪਾਕ' ਅਤੇ 'ਗਹਿਰਾਈਆਂ' ਵਰਗੀਆਂ ਫਿਲਮਾਂ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ ਹੈ। ਦੀਪਿਕਾ ਨੇ ਸਾਲ 2017 ਵਿੱਚ ਹਾਲੀਵੁੱਡ ਵਿੱਚ ਵਿਨ ਡੀਜ਼ਲ ਨਾਲ ਫਿਲਮ 'XXX: ਰਿਟਰਨ ਆਫ ਜ਼ੈਂਡਰ ਕੇਜ' ਵਿੱਚ ਕੰਮ ਕੀਤਾ ਸੀ। ਦੀਪਿਕਾ ਨੂੰ 2018 ਵਿੱਚ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਗਿਆ ਸੀ ਅਤੇ ਉਨ੍ਹਾਂ ਨੂੰ 'ਟਾਈਮ 100 ਇਮਪੈਕਟ ਅਵਾਰਡ' ਮਿਲਿਆ ਸੀ।
ਸ਼ੂਟਿੰਗ ਦੀ ਲੋਕੇਸ਼ਨ ਸਕੂਨ ਦੇਣ ਵਾਲੀ, ਕਿਰਦਾਰ ’ਚ ਉੱਤਰਨਾ ਆਸਾਨ ਹੋ ਗਿਆ : ਪੁਲਕਿਤ ਸਮਰਾਟ
NEXT STORY