ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਵਿਰੁੱਧ ਜਿੱਤ ਤੋਂ ਬਾਅਦ ਕਿਹਾ ਕਿ ਇਸ ਸਵਰੂਪ ਵਿਚ ਕਪਤਾਨੀ ਵਿਚ ਉਸਦੇ ਤਜਰਬੇ ਦੀ ਕਮੀ ਨੂੰ ਟੀਮ ਦੇ ਮੁੱਖ ਕੋਚ ਅਮੋਲ ਮਜੂਮਦਾਰ ਦੀ ਖੇਡ ਦੀ ਸਮਝ ਨੇ ਪੂਰਾ ਕੀਤਾ।
ਇਹ ਵੀ ਪੜ੍ਹੋ- ਮਾਰਸ਼ ਸੈਂਕੜੇ ਤੋਂ ਖੁੰਝੇ, ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ ਬਣਾਈਆਂ 487 ਦੌੜਾਂ
ਦੋਵਾਂ ਦੇਸ਼ਾਂ ਵਿਚਾਲੇ 39 ਟੈਸਟਾਂ ਵਿਚ ਭਾਰਤ ਦੀ ਇਹ 6ਵੀਂ ਜਿੱਤ ਹੈ। ਹਰਮਨਪ੍ਰੀਤ ਨੇ ਟੈਸਟ ਮੈਚਾਂ ਵਿਚ 2014 ਵਿਚ ਡੈਬਿਊ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਉਹ ਟੈਸਟ ਟੀਮ ਦੀ ਅਗਵਾਈ ਕਰ ਰਹੀ ਸੀ। ਕਪਤਾਨ ਨੇ ਮੈਚ ਦੌਰਾਨ ਅਹਿਮ ਫ਼ੈਸਲਾ ਲੈਣ ਦਾ ਸਿਹਰਾ ਕੋਚ ਨੂੰ ਦਿੰਦੇ ਹੋਏ ਕਿਹਾ,‘‘ਸਾਡੇ ਕੋਚ ਨੇ ਸਾਡੀ ਬਹੁਤ ਮਦਦ ਕੀਤੀ, ਮੇਰੇ ਕੋਲ ਟੈਸਟ ਵਿਚ ਟੀਮ ਦੀ ਅਗਵਾਈ ਕਰਨ ਦਾ ਕੋਈ ਤਜਰਬਾ ਨਹੀਂ ਸੀ। ਮੈਂ ਉਸਦੇ (ਮਜੂਮਦਾਰ) ਫੈਸਲਿਆਂ ’ਤੇ ਭਰੋਸਾ ਕਰ ਰਹੀ ਸੀ, ਭਾਵੇਂ ਉਹ ਪਹਿਲੀ ਪਾਰੀ ਵਿਚ ਸ਼ੁਭਾ ਸਤੀਸ਼ ਨੂੰ ਇਕ ਵਿਕਟ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਲਈ ਭੇਜਣਾ ਹੋਵੇ ਜਾਂ ਉਹ ਪਹਿਲੀ ਪਾਰੀ ਵਿਚ ਸ਼ੁਭਾ ਸਤੀਸ਼ ਨੂੰ ਇਕ ਵਿਕਟ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਲਈ ਭੇਜਣਾ ਹੋਵੇ ਜਾਂ ਗੇਂਦਬਾਜ਼ੀ ਦੀ ਯੋਜਨਾ ਹੋਵੇ।’’
ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮੇਸੀ ਦੀਆਂ ਪਹਿਨੀਆਂ ਛੇ ਜਰਸੀਆਂ 7.8 ਮਿਲੀਅਨ ਡਾਲਰ 'ਚ ਵਿਕੀਆਂ
ਉਸ ਨੇ ਕਿਹਾ,‘‘ਅੱਜ ਦੇ ਸ਼ੁਰੂਆਤੀ 40 ਮਿੰਟ ਕਾਫੀ ਅਹਿਮ ਸਨ। ਸਾਡੀ ਸੋਚ ਇੰਗਲੈਂਡ ’ਤੇ ਦਬਾਅ ਬਣਾਉਣ ਦੀ ਸੀ। ਅਸੀਂ ਸਵੇਰ ਦੇ ਹਾਲਾਤ ਦਾ ਫਾਇਦਾ ਚੁੱਕਣਾ ਚਾਹੁੰਦੇ ਸੀ।’’ ਉਸ ਨੇ ਕਿਹਾ,‘‘ਕੋਚ ਦੇ ਤਜਰਬੇ ਨਾਲ ਸਾਨੂੰ ਕਾਫੀ ਮਦਦ ਮਿਲੀ। ਇਸ ਨਾਲ ਸਾਨੂੰ ਇਹ ਸੋਚਣ ਦਾ ਵੀ ਸਮਾਂ ਮਿਲਿਆ ਕਿ ਟੀਮ ਲਈ ਕੀ ਸਰਵਸ੍ਰੇਸ਼ਠ ਹੋਵੇਗਾ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ
NEXT STORY