ਬ੍ਰਿਸਬੇਨ- ਆਸਟਰੇਲੀਆ ਦੀ ਵਿਕਟਕੀਪਰ ਐਲਿਸਾ ਹੀਲੀ ਨੇ ਸਾਬਕਾ ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਟੀ-20 ਫਾਰਮੈੱਟ 'ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ, ਜਦਕਿ ਆਸਟਰੇਲੀਆ ਕ੍ਰਿਕਟ ਟੀਮ ਦੀਆਂ ਬੀਬੀਆਂ ਨੇ ਨਿਊਜ਼ੀਲੈਂਡ ਨੂੰ ਦੂਜੇ ਟੀ-20 ਮੁਕਾਬਲੇ 'ਚ ਐਤਵਾਰ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ। ਨਿਊਜ਼ੀਲੈਂਡ ਦੀ ਟੀਮ ਇਸ ਮੁਕਾਬਲੇ 'ਚ 19.2 ਓਵਰ 'ਚ 128 ਦੌੜਾਂ ਬਣਾ ਕੇ ਆਊਟ ਹੋ ਗਈ ਜਦਕਿ ਆਸਟਰੇਲੀਆ ਨੇ 16.4 ਓਵਰ 'ਚ 2 ਵਿਕਟਾਂ 'ਤੇ 129 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ। ਆਸਟਰੇਲੀਆ ਦੀ ਸੋਫੀ ਮੋਲਿਨਾਕਸ਼ ਨੂੰ 17 ਦੌੜਾਂ 'ਤੇ 2 ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਦਿੱਤਾ ਗਿਆ।
ਆਸਟਰੇਲੀਆ ਦੀ ਵਿਕਟਕੀਪਰ ਐਲਿਸਾ ਹੀਲੀ ਨੇ ਨਿਊਜ਼ੀਲੈਂਡ ਦੀ ਪਾਰੀ 'ਚ ਵਿਕਟ ਦੇ ਪਿੱਛੇ ਇਕ ਕੈਚ ਅਤੇ ਇਕ ਸਟੰਪ ਸਮੇਤ 2 ਸ਼ਿਕਾਰ ਕੀਤੇ ਅਤੇ ਟੀ-20 ਫਾਰਮੈੱਟ 'ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸ਼ਿਕਾਰ (ਪੁਰਸ਼ ਜਾਂ ਬੀਬੀ) ਕਰਨ ਵਾਲੀ ਵਿਕਟਕੀਪਰ ਬਣ ਗਈ। ਹੀਲੀ ਨੇ ਭਾਰਤ ਦੇ ਸਾਬਕਾ ਵਿਕਟਕੀਪਰ ਧੋਨੀ ਨੂੰ ਪਿੱਛੇ ਛੱਡਿਆ। ਧੋਨੀ ਨੇ 97 ਪਾਰੀਆਂ 'ਚ ਵਿਕਟ ਦੇ ਪਿੱਛੇ 91 ਸ਼ਿਕਾਰ ਕੀਤੇ ਸਨ ਜਦਕਿ ਹੀਲੀ ਨੇ 99 ਪਾਰੀਆਂ 'ਚ 92 ਸ਼ਿਕਾਰ ਕਰ ਲਏ ਹਨ। ਹੀਲੀ ਨੇ 17 ਗੇਂਦਾਂ 'ਚ ਪੰਜ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਤੀਜਾ ਅਤੇ ਆਖਰੀ ਟੀ-20 ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ ਜਦਕਿ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਤਿੰਨ ਅਕਤੂਬਰ ਤੋਂ ਸ਼ੁਰੂ ਹੋਵੇਗੀ।
ਕੋਹਲੀ ਦੇ ਬਚਾਅ 'ਚ ਉਤਰੇ ਬਚਪਨ ਦੇ ਕੋਚ, ਕਿਹਾ- ਉਹ ਇਨਸਾਨ ਹਨ ਮਸ਼ੀਨ ਨਹੀਂ
NEXT STORY