ਪੱਲੇਕਲ : ਰੇਜਾ ਹੈਂਡ੍ਰਿਕਸ ਦੇ ਆਪਣੇ ਡੈਬਿਊ ਮੈਚ 'ਚ ਸੈਂਕੜੇ ਅਤੇ ਲੁੰਗੀ ਐੱਨਗਿਡੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਅੱਜ ਤੀਜੇ ਦਿਨ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਸ਼੍ਰੀਲੰਕਾ ਨੂੰ 78 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਆਪਣਾ ਪਹਿਲਾ ਵਨਡੇ ਮੈਚ ਖੇਡ ਰਹੇ ਹੈਂਡ੍ਰਿਕਸ ਨੇ 89 ਗੇਂਦਾਂ 'ਚ 8 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 102 ਦੌੜਾਂ ਦੀ ਪਾਰੀ ਖੇਡੀ। ਇਸ ਦੇ ਇਲਾਵਾ ਜੇ. ਪੀ. ਡੁਮਿਨੀ ਨੇ 70 ਗੇਂਦਾਂ 'ਚ 92 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਦਕਿ ਹਾਸ਼ਿਮ ਅਮਲਾ (59) ਅਤੇ ਡੇਵਿਡ ਮਿਲਰ (51) ਦੇ ਅਰਧ ਸੈਂਕੜਿਆ ਦੀ ਬਦੌਲਤ ਦੱਖਣੀ ਅਫਰੀਕਾ ਨੇ 7 ਵਿਕਟਾਂ 'ਤੇ 363 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

ਸ਼੍ਰੀਲੰਕਾ ਦੀ ਟੀਮ ਇਸ ਦੇ ਜਵਾਬ 'ਚ 45.2 ਓਵਰ 'ਚ 285 ਦੌੜਾਂ ਹੀ ਬਣਾ ਸਕੀ ਅਤੇ ਆਲ-ਆਊਟ ਹੋ ਗਈ। ਧਨੰਜੇ ਡਿਸਿਲਵਾ ਨੇ ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 84 ਦੌੜਾਂ ਬਣਾਈਆਂ। ਅਫਰੀਕਾ ਦੇ ਵਲੋਂ ਐੱਨਗਿਡੀ ਨੇ 4 ਅਤੇ ਇਕ ਹੋਰ ਤੇਜ਼ ਗੇਂਦਬਾਜ਼ ਐਂਡਿਲ ਫੇਲੁਕਵਾਓ ਨੇ 3 ਵਿਕਟਾਂ ਲਈਆਂ। ਪਰ ਅਫਰੀਕਾ ਦੀ ਜਿੱਤ ਦੇ ਸੁਤਰਧਾਰ ਹੈਂਡ੍ਰਿਕਸ ਰਹੇ ਜਿਸ ਨੇ 12 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਆਪਣੇ ਡੈਬਿਊ ਵਨਡੇ 'ਚ ਸੈਂਕੜਾ ਲਗਾਉਣ ਵਾਲਾ ਤੀਜਾ ਦੱਖਣੀ ਅਫਰੀਕਾ ਬੱਲੇਬਾਜ਼ ਹੈ। ਉਸ ਤੋਂ ਪਹਿਲਾਂ ਕੋਲਿਨ ਇੰਗ੍ਰਾਮ ਅਤੇ ਤੇ ਬਾ ਬਾਵੁਮਾ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ।

ਹੈਂਡ੍ਰਿਕਸ ਨੇ ਡੁਮਿਨੀ ਦੇ ਨਾਲ ਚੌਥੇ ਵਿਕਟ ਲਈ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਨੂੰ ਚੌਕਾ ਲਗਾ ਕੇ 88 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ ਪਰ ਅਗਲੀ ਹੀ ਗੇਂਦ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਡੁਮਿਨੀ ਨੇ ਧਮਾਕੇਦਾਰ ਅੰਦਾਜ਼ 'ਤ ਬੱਲੇਬਾਜ਼ੀ ਕੀਤੀ ਅਤੇ ਮਿਲਰ ਦੇ ਨਾਲ ਮਿਲ ਕੇ ਪੰਜਵੇਂ ਵਿਕਟ ਦੇ ਲਈ 103 ਦੌੜਾਂ ਜੋੜ ਦਿੱਤੀਆਂ। ਮਿਲਰ ਨੇ ਵੀ ਤੇਜ਼ ਖੇਡਦਿਆਂ ਅਰਧ-ਸੈਂਕੜਾ ਲਗਾਇਆ ਜਦਕਿ ਫੇਲੁਕਵਾਓ ਦੇ 11 ਗੇਂਦਾਂ 'ਚ ਅਜੇਤੂ 24 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਆਖਰੀ 7 ਓਵਰਾਂ 'ਚ 98 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ। ਤਿਸਾਰਾ ਪਰੇਰਾ ਸ਼੍ਰੀਲੰਕਾ ਦਾ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਤਿਸਾਰਾ ਉਸ ਨੇ 75 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਗਿਲ ਨੇ ਜਿੱਤੀ ਐੱਮ. ਆਰ. ਐੱਫ. ਕੋਇਂਬਟੂਰ ਰੈਲੀ
NEXT STORY