ਨਵੀਂ ਦਿੱਲੀ— ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਪੋਲੈਂਡ 'ਚ ਕੁਟਨੋ ਐਥਲੈਟਿਕਸ ਮੀਟ 'ਚ ਮਹਿਲਾਵਾਂ ਦੀ 200 ਮੀਟਰ ਦੌੜ 'ਚ ਸੋਨ ਤਮਗਾ ਜਿੱਤਿਆ ਜੋ ਇਕ ਹਫਤੇ 'ਚ ਉਸ ਦਾ ਦੂਜਾ ਸੋਨ ਤਮਗਾ ਹੈ। ਪਿਛਲੇ ਕੁਝ ਮਹੀਨੇ ਤੋਂ ਕਮਰ ਦੇ ਦਰਦ ਨਾਲ ਜੂਝ ਰਹੀ ਹਿਮਾ ਨੇ 23.79 ਸਕਿੰਟ ਦਾ ਸਮਾਂ ਕੱਢਿਆ ਜਦਕਿ ਵੀ.ਕੇ. ਵਿਸਮਿਆ ਨੂੰ ਚਾਂਦੀ ਤਮਗਾ ਮਿਲਿਆ। ਰਾਸ਼ਟਰੀ ਰਿਕਾਰਡਧਾਰੀ ਮੁਹੰਮਦ ਅਨਸ ਨੇ ਪੁਰਸ਼ਾਂ ਦੀ 200 ਮੀਟਰ ਦੌੜ 'ਚ 21.18 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਮਗਾ ਜਿੱਤਿਆ।

ਹਿਮਾ ਨੇ ਮੰਗਲਵਾਰ ਨੂੰ ਪੋਲੈਂਡ 'ਚ ਹੀ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ 'ਚ ਪੀਲਾ ਤਮਗਾ ਜਿੱਤਿਆ ਸੀ। ਵਿਸਮਿਆ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ (23.75 ਸਕਿੰਟ) ਕਰਕੇ ਤੀਜੇ ਸਥਾਨ 'ਤੇ ਰਹੀ ਸੀ। ਹਿਮਾ ਮੌਜੂਦਾ ਵਰਲਡ ਜੂਨੀਅਰ ਚੈਂਪੀਅਨ ਅਤੇ 400 ਮੀਟਰ 'ਚ ਰਾਸ਼ਟਰੀ ਰਿਕਾਰਡਧਾਰੀ ਹੈ। ਐੱਮ.ਪੀ. ਜਬੀਰ ਨੇ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ 'ਚ ਚਾਂਦੀ ਤਮਗਾ ਜਿੱਤਿਆ ਜਦਕਿ ਜਿਤਿਨ ਪਾਲ ਨੂੰ ਕਾਂਸੀ ਤਮਗਾ ਮਿਲਿਆ। ਰਾਸ਼ਟਰੀ ਮਹਿਲਾ 400 ਮੀਟਰ ਦੌੜ 'ਚ ਭਾਰਤ ਦੀ ਪੀ. ਸਰਿਤਾਬੇਨ, ਸੋਨੀਆ ਬੈਸਯਾ ਅਤੇ ਆਰ. ਵਿਦਿਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਹੈਨਾਨ ਦਾਨਝਾਓ ਇੰਟਰਨੈਸ਼ਨਲ ਸ਼ਤਰੰਜ : ਜਿੱਤ ਨਾਲ ਵਿਦਿਤ ਨੇ ਕੀਤੀ ਪ੍ਰਤੀਯੋਗਿਤਾ ਦੀ ਸਮਾਪਤੀ
NEXT STORY