ਸਪੋਰਟਸ ਡੈਸਕ : ਆਈ. ਸੀ. ਸੀ. ਅੰਡਰ-19 ਪੁਰਸ਼ ਕ੍ਰਿਕਟ ਵਿਸ਼ਵ ਕੱਪ ਅਮਰੀਕਾ ਕੁਆਲੀਫਾਇਰ 2023 ਵਿੱਚ ਅਮਰੀਕਾ ਦੀ ਅੰਡਰ-19 ਟੀਮ ਨੇ ਅਰਜਨਟੀਨਾ ਅੰਡਰ-19 ਟੀਮ ਖ਼ਿਲਾਫ਼ ਖੇਡੇ ਗਏ ਪਹਿਲੇ ਮੈਚ ਵਿੱਚ 8 ਵਿਕਟਾਂ ’ਤੇ 515 ਦੌੜਾਂ ਬਣਾਈਆਂ। ਇੰਨਾ ਹੀ ਨਹੀਂ ਅਮਰੀਕਾ ਨੇ ਆਪਣੇ ਗੇਂਦਬਾਜ਼ ਅਰਿਨ ਨੰਦਕਰਨੀ ਦੀਆਂ 21 ਦੌੜਾਂ 'ਤੇ 6 ਵਿਕਟਾਂ ਦੀ ਬਦੌਲਤ ਇਹ ਮੈਚ 450 ਦੌੜਾਂ ਨਾਲ ਜਿੱਤ ਲਿਆ। ਇਹ ਸ਼ਾਇਦ ਕ੍ਰਿਕਟ ਜਗਤ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਮੁਅੱਤਲ
ਹਾਲਾਂਕਿ ਅਮਰੀਕਾ ਦੀ ਟੀਮ ਨੇ ਪਹਿਲਾਂ ਖੇਡਦਿਆਂ 50 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 515 ਦੌੜਾਂ ਬਣਾਈਆਂ। ਅਮਰੀਕਾ ਲਈ ਪੀ. ਚੇਟੀਪਲਯਮ ਨੇ 43 ਗੇਂਦਾਂ 'ਤੇ 61 ਦੌੜਾਂ ਅਤੇ ਬੀ. ਮਹਿਤਾ ਨੇ 91 ਗੇਂਦਾਂ 'ਤੇ 136 ਦੌੜਾਂ ਬਣਾ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ 11.2 ਓਵਰਾਂ ਵਿੱਚ ਸਕੋਰ ਨੂੰ 115 ਤੱਕ ਪਹੁੰਚਾਇਆ ਸੀ। ਇਸ ਤੋਂ ਬਾਅਦ ਕਪਤਾਨ ਰਮੇਸ਼ ਨੇ 59 ਗੇਂਦਾਂ ਵਿੱਚ 13 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾ ਕੇ 30.4 ਓਵਰਾਂ ਵਿੱਚ ਸਕੋਰ ਨੂੰ 326 ਤੱਕ ਪਹੁੰਚਾਇਆ। ਮਹੇਸ਼ ਨੇ 67, ਅਰੇਪੱਲੀ ਨੇ 48, ਸ਼੍ਰੀਵਾਸਤਵ ਨੇ 45 ਦੌੜਾਂ ਬਣਾ ਕੇ ਸਕੋਰ ਨੂੰ 515 ਤੱਕ ਪਹੁੰਚਾਇਆ।
ਇਹ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਆਨਲਾਈਨ ਰਜਿਸਟ੍ਰੇਸ਼ਨ ਦੇ ਪੋਰਟਲ ਦੀ ਸ਼ੁਰੂਆਤ, ਚਾਹਵਾਨ ਖਿਡਾਰੀ ਕਰਨ ਅਪਲਾਈ
ਅਰਜਨਟੀਨਾ ਨੇ ਆਪਣੇ ਅੱਠ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿੱਚੋਂ ਛੇ ਗੇਂਦਬਾਜ਼ਾਂ ਨੇ 10 ਤੋਂ ਵੱਧ ਦੀ ਆਰਥਿਕਤਾ ਨਾਲ ਦੌੜਾਂ ਦਿੱਤੀਆਂ। ਐਲ ਰੌਸੀ ਨੇ ਵੀ 10 ਓਵਰਾਂ ਵਿੱਚ 107 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਮੋਸਕਿਊਰਾ ਨੇ 96 ਅਤੇ ਨੇਵੇਸ ਨੇ 83 ਦੌੜਾਂ ਲੁਟਾ ਦਿੱਤੀਆਂ। ਜਵਾਬ ਵਿੱਚ ਉਤਰੀ ਅਰਜਨਟੀਨਾ ਦੀ ਟੀਮ 19.5 ਓਵਰਾਂ ਵਿੱਚ 65 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਲਈ ਰੱਗਡਨਹਿਲ (8) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਅਮਰੀਕਾ ਦੇ ਗੇਂਦਬਾਜ਼ ਅਰਿਨ ਨੰਦਕਰਨੀ ਨੇ ਸਿਰਫ਼ ਛੇ ਓਵਰ ਸੁੱਟੇ ਅਤੇ 26 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਟੀਮ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸਟਾਰ ਤੇਜ਼ ਗੇਂਦਬਾਜ਼ ਨੇ ਲਿਆ ਸੰਨਿਆਸ
NEXT STORY