ਸਪੋਰਟਸ ਡੈਸਕ- ਪਾਕਿਸਤਾਨੀ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ 16 ਅਗਸਤ ਨੂੰ ਟਵੀਟ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। 38 ਸਾਲਾ ਵਹਾਬ ਨੇ ਇਹ ਵੀ ਦੱਸਿਆ ਕਿ ਉਹ ਪੂਰੇ ਵਿਸ਼ਵ 'ਚ ਹੋਣ ਵਾਲੀਆਂ ਟੀ-20 ਲੀਗਾਂ 'ਚ ਖੇਡਣਾ ਜਾਰੀ ਰੱਖਣਗੇ। ਵਹਾਬ ਨੇ ਪਾਕਿਸਤਾਨ ਲਈ 91 ਵਨਡੇ, 27 ਟੈਸਟ ਅਤੇ 36 ਟੀ-20 ਅੰਤਰਰਾਸ਼ਟਰੀ ਮੁਕਾਬਲੇ ਖੇਡੇ ਹਨ।
ਵਹਾਬ ਰਿਆਜ਼ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਤਿੰਨੋਂ ਫਾਰਮੈਟਾਂ 'ਚ ਕੁੱਲ 237 ਵਿਕਟਾਂ ਲਈਆਂ। ਵਹਾਬ ਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੁਕਾਬਲਾ ਪਾਕਿਸਤਾਨੀ ਟੀਮ ਦੀ ਤਰਫੋਂ ਸਾਲ 2020 'ਚ ਖੇਡਿਆ ਸੀ। ਟੀ-20 ਲੀਗ ਦੀ ਗੱਲ ਕਰੀਏ ਤਾਂ ਵਹਾਬ ਨੇ ਇਸ ਸਾਲ ਮਾਰਚ ਮਹੀਨੇ 'ਚ ਪਾਕਿਸਤਾਨ ਸੁਪਰ ਲੀਗ ਖੇਡੀ ਸੀ।
ਇਹ ਵੀ ਪੜ੍ਹੋ- ਜਸਪ੍ਰੀਤ ਦੀ ਅਗਵਾਈ 'ਚ ਟੀਮ ਇੰਡੀਆ ਆਇਰਲੈਂਡ ਰਵਾਨਾ, ਜਾਣੋ ਕਦੋਂ ਅਤੇ ਕਿੱਥੇ ਖੇਡੀ ਜਾਵੇਗੀ ਟੀ-20 ਸੀਰੀਜ਼
ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਨਾਲ ਹੀ ਵਹਾਬ ਨੇ ਆਪਣੇ ਬਿਆਨ 'ਚ ਕਿਹਾ ਕਿ ਮੈਂ ਪਿਛਲੇ 2 ਸਾਲਾਂ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾ ਰਿਹਾ ਹਾਂ ਕਿ ਸਾਲ 2023 'ਚ ਮੈਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵਾਂਗਾ। ਪਾਕਿਸਤਾਨ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਹੁਣ ਮੈਂ ਫ੍ਰੈਂਚਾਇਜ਼ੀ ਕ੍ਰਿਕਟ 'ਚ ਖੇਡਣਾ ਜਾਰੀ ਰੱਖਾਂਗਾ।
ਇਹ ਵੀ ਪੜ੍ਹੋ- ਰੋਨਾਲਡੋ ਦੀ ਰਾਹ 'ਤੇ ਨੇਮਾਰ, ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਜੁੜੇ, ਕਮਾਉਣਗੇ ਹਜ਼ਾਰਾਂ ਕਰੋੜ
ਭਾਰਤ ਖ਼ਿਲਾਫ਼ ਵਿਸ਼ਵ ਕੱਪ ਸੈਮੀਫਾਈਨਲ 'ਚ ਲਈਆਂ ਸਨ 5 ਵਿਕਟਾਂ
ਸਾਲ 2011 ਦੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਦੋਂ ਮੋਹਾਲੀ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਦੀ ਟੱਕਰ ਹੋਈ ਸੀ, ਉਸ ਮੈਚ 'ਚ ਭਾਵੇਂ ਪਾਕਿਸਤਾਨੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਵਹਾਬ ਰਿਆਜ਼ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੇ ਹੋਏ ਕੁੱਲ 5 ਵਿਕਟਾਂ ਹਾਸਲ ਕੀਤੀਆਂ ਸਨ। ਵਹਾਬ ਨੇ ਵਨਡੇ 'ਚ 3 ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਨਾਲ 120 ਵਿਕਟਾਂ ਹਾਸਲ ਕੀਤੀਆਂ ਹਨ। ਦੂਜੇ ਪਾਸੇ ਵਹਾਬ ਨੇ ਟੈਸਟ 'ਚ 83 ਵਿਕਟਾਂ ਜਦਕਿ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 34 ਵਿਕਟਾਂ ਹਾਸਲ ਕੀਤੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਨਾਲਡੋ ਦੀ ਰਾਹ 'ਤੇ ਨੇਮਾਰ, ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਜੁੜੇ, ਕਮਾਉਣਗੇ ਹਜ਼ਾਰਾਂ ਕਰੋੜ
NEXT STORY