ਨਵੀਂ ਦਿੱਲੀ— ਨਰਾਇਣ ਠਾਕੁਰ ਇਕ ਸਰੀਰਕ ਕਮਜ਼ੋਰੀ ਨਾਲ ਪੈਦਾ ਹੋਇਆ ਸੀ। 8 ਸਾਲ ਦੀ ਉਮਰ 'ਚ ਉਸ ਦੇ ਪਿਤਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਨੇ ਅਗਲੇ 8 ਸਾਲ ਅਨਾਥ ਆਸ਼ਰਮ 'ਚ ਗੁਜ਼ਾਰੇ । ਉੱਥੋਂ ਨਿਕਲਣ ਤੋਂ ਬਾਅਦ ਆਪਣਾ ਪੇਟ ਪਾਲਣ ਲਈ ਬੱਸਾਂ ਵੀ ਸਾਫ ਕੀਤੀਆਂ ਅਤੇ ਸੜਕ ਕਿਨਾਰੇ ਠੇਲੇ 'ਤੇ ਵੀ ਕੰਮ ਕੀਤਾ। ਇਹ ਮੁਸ਼ਕਲਾਂ ਵੀ ਨਰਾਇਣ ਠਾਕੁਰ ਨੂੰ ਰੋਕ ਨਹੀਂ ਸਕੀਆਂ। ਉਸ ਨੇ ਉਹ ਹਾਸਲ ਕੀਤਾ ਜੋ ਕਿਸੇ ਆਮ ਇਨਸਾਨ ਲਈ ਲਗਭਗ ਅਸੰਭਵ ਸੀ। ਜਕਾਰਤਾ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਉਸ ਨੇ ਪੁਰਸ਼ਾਂ ਦੀ 100 ਮੀਟਰ 'ਚ ਟੀ35 'ਚ ਗੋਲਡ ਮੈਡਲ ਜਿੱਤਿਆ ।
ਉੱਤਰੀ ਪੱਛਮੀ ਦਿੱਲੀ ਦੇ ਸਮਆਰਪੁਰ ਬਾਦਲੀ ਇਲਾਕੇ ਦੀ ਝੁੱਗੀ 'ਚ ਰਹਿੰਦੇ 27 ਸਾਲ ਨਰਾਇਣ ਦੀ ਕਹਾਣੀ ਮੁਸ਼ਕਲਾਂ ਨਾਲ ਲੜ ਕੇ ਆਪਣੇ ਟੀਚੇ ਨੂੰ ਹਾਸ਼ਲ ਕਰਨ ਦੀ ਹੈ। ਦਿੱਲੀ ਦੇ ਇਕ ਸਟੈਡੀਅਮ 'ਚ ਪੁਰਸਕਾਰ ਸਮਰੋਹ ਦੌਰਾਨ ਨਰਾਇਣ ਨੇ ਕਿਹਾ ,' ਮੈਂ ਬਿਹਾਰ 'ਚ ਪੈਂਦਾ ਹੋਇਆ। ਦਿਲ ਦੀ ਬਿਮਾਰੀ ਕਾਰਨ ਮੇਰੇ ਪਿਤਾ ਨੂੰ ਦਿੱਲੀ ਸਿਫਟ ਹੋਣਾ ਪਿਆ। ਕੁਝ ਸਾਲ ਬਾਅਦ ਨਿਰਾਇਣ ਦੇ ਪਿਤਾ ਨੂੰ ਬਰੇਨ ਹਿਊਮਰ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਉਸ ਨੇ ਅੱਗੇ ਕਿਹਾ ਕਿ ਮੈਂ ਬੱਸਾਂ ਸਾਫ ਕੀਤੀਆਂ, ਇਕ ਵੇਟਰ ਦੇ ਤੋਰ 'ਤੇ ਕੰਮ ਵੀ ਕੀਤਾ। ਠਾਕੁਰ ਨੂੰ ਸਰੀਰ ਦੇ ਬਾਕੀ 'ਤੇ ਹੇਮੇਪੇਰਸਿਸ ਹੋ ਗਿਆ ਸੀ। ਇਸ ਬਿਮਾਰੀ 'ਚ ਮਰੀਜ ਨੂੰ ਬਰੇਨ ਸਟ੍ਰੋਕ ਤੋਂ ਬਾਅਦ ਸਰੀਰ ਦੇ ਬਾਕੀ ਹਿੱਸੇ 'ਚ ਲਕਵਾ ਹੋ ਜਾਂਦਾ ਹੈ। ਨਰਾਇਣ ਦੇ ਪਿਤਾ ਪਲਾਸਿਟਿਕ ਫੈਕਟਰੀ 'ਚ ਕੰਮ ਕਰਦੇ ਸੀ। ਉਸ ਦੀ ਮੌਤ ਤੋਂ ਬਾਅਦ ਮਾਂ ਲਈ ਆਪਣੇ 3 ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਗਿਆ। ਠਾਕੁਰ ਨੇ ਕਿਹਾ ,''ਉਸ ਸਮੇਂ ਮੈਨੂੰ ਆਸ਼ਰਮ ਭੇਜ਼ ਦਿੱਤਾ ਗਿਆ ਮੈਨੂੰ ਭੋਜਨ ਦੇ ਨਾਲ ਪੜ੍ਹਣ ਦਾ ਮੌਕਾ ਵੀ ਮਿਲ ਸਕੇ। ਠਾਕੁਰ ਨੇ ਕਿਹਾ ਉਹ ਹਮੇਸ਼ਾ ਤੋਂ ਹੀ ਖੇਡ ਦੇ ਸ਼ੌਕੀਨ ਹਨ। ਕ੍ਰਿਕਟ ਉਨ੍ਹਾਂ ਦਾ ਪਹਿਲਾਂ ਪਿਆਰ ਸੀ ਉਸ ਨੇ ਕਿਹਾ ਕਿ ਮੈਂ ਕ੍ਰਿਕਟ ਖੇਡਣਾ ਚਾਹੁੰਦਾ ਹਾਂ ਪਰ ਕਿਸੇ ਵਜ੍ਹਾ ਨਾਲ ਅਜਿਹਾ ਹੋ ਨਹੀਂ ਸਕਦਾ। ਮੈਂ ਅਨਾਥ ਆਸ਼ਰਮ ਇਸ ਲਈ ਛੱਡਿਆ ਮੈਂ ਹੋਰ ਖੇਡਾਂ 'ਤੇ ਵੀ ਵਿਚਾਰ ਕਰ ਸਕਾਂ।
ਕਪਤਾਨ ਹੋਲਡਰ ਨੂੰ ਗੇਂਦਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
NEXT STORY