ਮੁੰਬਈ— ਵੀਅਤਨਾਮ ਦੇ ਗ੍ਰੈਂਡ ਮਾਸਟਰ ਹੋ ਡੁਕ ਨੇ ਇੰਡੀਅਨ ਸਮਰ ਸਰਕਟ ਦਾ ਦੂਜੇ ਵੱਡੇ ਗ੍ਰੈਂਡ ਮਾਸਟਰ ਟੂਰਨਾਮੈਂਟ ਮੁੰਬਈ ਮੇਅਰ ਕੱਪ ਇੰਟਰਨੈਸ਼ਨਲ ਦਾ ਖਿਤਾਬ ਵੀ ਆਪਣੇ ਨਾਂ ਕਰਦਿਆਂ ਭਾਰਤ ਵਿਚ ਲਗਾਤਾਰ 2 ਟੂਰਨਾਮੈਂਟ ਜਿੱਤਣ ਦਾ ਰਿਕਾਰਡ ਬਣਾ ਦਿੱਤਾ।
ਉਸ ਨੇ ਇਸ ਤੋਂ ਪਹਿਲਾਂ ਕਿਟ ਇੰਟਰਨੈਸ਼ਨਲ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਆਖਰੀ ਰਾਊਂਡ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਨੀਲੋਤਪਲ ਦਾਸ ਨੂੰ ਹਰਾਉਂਦੇ ਹੋਏ ਡੁਕ ਨੇ ਇਹ ਜਿੱਤ ਦਰਜ ਕੀਤੀ। ਇਸ ਤਰ੍ਹਾਂ 10 ਰਾਊਂਡ ਦੇ ਮੈਰਾਥਨ ਮੁਕਾਬਲੇ ਤੋਂ ਬਾਅਦ ਹੋ ਡੁਕ 8.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ।
ਵੀਡੀਓ ਕਾਨਫਰੰਸਿੰਗ ਨਾਲ ਐਥਲੇਟਿਕਸ ਟ੍ਰੈਕ ਦਾ ਉਦਘਾਟਨ ਕਰਨਗੇ ਪੀ. ਐੱਮ. ਮੋਦੀ
NEXT STORY