ਜਲੰਧਰ (ਵਾਰਤਾ) : ਹਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਅਤੇ ਪੰਜਾਬ ਪੁਲਸ ਦੇ ਸੇਵਾ ਮੁਕਤ ਇੰਸਪੈਕਟਰ ਸੁਰਿੰਦਰ ਸੋਢੀ ਅਤੇ ਕਈ ਹੋਰਾਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਦੀ ਘੋਸ਼ਣ ਕੀਤੀ।
ਇਹ ਵੀ ਪੜ੍ਹੋ: ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ
ਆਪ ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਦੇਸ਼ ਮੁਖੀ ਜਰਨੈਲ ਸਿੰਘ ਅਤੇ ਸਹਿ-ਮੁੁਖੀ ਰਾਘਵ ਚੱਢਾ ਦੀ ਮੌਜੂਦਗੀ ਵਿਚ ਅੱਜ ਸੋਢੀ ਅਤੇ ਹੋਰ ਨੇਤਾ ਆਪ ਵਿਚ ਸ਼ਾਮਲ ਹੋਏ। ਆਪ ਨੇਤਾਵਾਂ ਨੇ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਲਈ ਇਕਮਾਤਰ ਬਦਲ ਦੇ ਰੂਪ ਵਿਚ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਹਨ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ
ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇਕਰ ਕੋਈ ਪਾਰਟੀ ਪੰਜਾਬ ਵਿਚ ਅਸਲ ਤਬਦੀਲੀ ਲਿਆ ਸਕਦੀ ਹੈ, ਤਾਂ ਉਹ ਸਿਰਫ਼ ਆਪ ਹੀ ਲਿਆ ਸਕਦੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਇਸ ਨੂੰ ਸੱਚ ਸਾਬਿਤ ਕਰਕੇ ਦਿਖਾਇਆ ਹੈ। ਅੱਜ ਕੇਜਰੀਵਾਲ ਸਰਕਾਰ ਦੇ ਕੰਮਾਂ ਅਤੇ ਜਨ-ਕਲਿਆਣ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਸੋਢੀ ਵਰਗੇ ਉਘੇ ਲੋਕ ਪਾਰਟੀ ਵਿਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਦੌਰਾਨ ਫਾਸਟ ਫੂਡ, ਸ਼ਰਾਬ, ਤੰਬਾਕੂ ਦੀ ਐਡ ਨਹੀਂ ਕਰਨਗੇ ਆਸਟਰੇਲੀਆਈ ਕ੍ਰਿਕਟਰ
NEXT STORY