ਮੁੰਬਈ : ਦੇਸ਼ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਮੋਦੀ ਸਰਕਾਰ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਉਥੇ ਹੀ ਇਸ ਮਾਮਲੇ ਵਿਚ ਇਕ ਕਾਮੇਡੀਅਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਕਰੀ ਕਰਨਾ ਭਾਰੀ ਪੈ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਉਠਣ ਲੱਗੀ ਹੈ। ਇਸ ਕਾਮੇਡੀਅਨ ਦਾ ਨਾਮ ਸ਼ਾਮ ਰੰਗੀਲਾ ਹੈ।
ਇਹ ਵੀ ਪੜ੍ਹੋ: ਨਿਸ਼ਾਨੇਬਾਜ਼ ਮਨੁ ਭਾਕਰ ਨਾਲ ਦਿੱਲੀ ਹਵਾਈਅੱਡੇ ’ਤੇ ਬਦਸਲੂਕੀ, ਮਾਮਲੇ 'ਚ ਖੇਡ ਮੰਤਰੀ ਨੂੰ ਦੇਣਾ ਪਿਆ ਦਖ਼ਲ
ਦਰਅਸਲ ਕਾਮੇਡੀਨ ਸ਼ਾਮ ਰੰਗੀਲਾ ਦੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸ਼੍ਰੀਗੰਗਾਨਗਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਹੋਣ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਸ਼੍ਰੀਗੰਗਾਨਗਰ ਦੇ ਹਨੁਮਾਨਗੜ੍ਹ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਬਣਾਈ ਗਈ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਪੰਪ ਸੰਚਾਲਕ ਨੇ ਰੰਗੀਲਾ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਤੇਲ ਕੰਪਨੀ ਦੇ ਦਬਾਅ ਵਿਚ ਆ ਕੇ ਪੰਪ ਸੰਚਾਲਕ ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਦੇ ਪੰਪ ਸੰਚਾਲਕ ਨੇ ਕਿਹਾ ਕਿ ਕੇਸ ਦਰਜ ਨਹੀਂ ਹੋਇਆ ਤਾਂ ਪੰਪ ਦੀ ਪੈਟਰੋਲ-ਡੀਜ਼ਲ ਦੀ ਸਪਲਾਈ ਰੋਕ ਦਿੱਤੀ ਜਾਵੇਗੀ।
ਪੰਪ ਸੰਚਾਲਕ ਸੁਰਿੰਦਰ ਅਗਰਵਾਲ ਮੁਤਾਬਕ ਕਾਮੇਡੀਅਨ ਸ਼ਾਮ ਰੰਗੀਲਾ ਨੇ ਉਨ੍ਹਾਂ ਨੂੰ ਪੱਤਰਕਾਰ ਬਣ ਕੇ ਫੋਨ ਕੀਤਾ ਸੀ। ਉਨ੍ਹਾਂ ਨੇ ਬੱਸ ਇਕ ਤਸਵੀਰ ਲੈਣ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਨੇ ਉਥੇ ਵੀਡੀਓ ਬਣਾ ਲਈ। ਮਾਲਕ ਦਾ ਕਹਿਣਾ ਹੈ ਕਿ ਉਸ ਸਮੇਂ ਪੰਪ ’ਤੇ ਭੀੜ ਬਹੁਤ ਜ਼ਿਆਦਾ ਸੀ, ਇਸ ਲਈ ਉਸ ਪਾਸੇ ਧਿਆਨ ਨਹੀਂ ਗਿਆ।
ਇਹ ਵੀ ਪੜ੍ਹੋ: ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ
ਤੁਹਾਨੂੰ ਦੱਸ ਦੇਈਏ ਕਿ ਕਾਮੇਡੀਅਨ ਸ਼ਾਮ ਰੰਗੀਲਾ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਪੀ.ਐਮ. ਮੋਦੀ ਦੇ ਅੰਦਾਜ਼ ਵਿਚ ਭਾਸ਼ਨ ਦਿੱਤਾ ਸੀ। ਇਸ ਦੌਰਾਨ ਰੰਗੀਲਾ ਨੇ ਕਿਹਾ, ‘ਮੇਰੇ ਪਿਆਰੇ ਦੇਸ਼ ਵਾਸੀਓ, ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੀ ਜਨਤਾ ਦਾ ਮਾਣ ਨਾਲ ਸੀਨਾ ਚੌੜਾ ਹੋ ਗਿਆ ਹੈ। ਇਸ ਜਗ੍ਹਾ ਹੁਣ ਪੈਟਰੋਲ ਦੀ ਕੀਮਤ 100 ਰੁਪਏ ਨੂੰ ਛੂਹ ਰਹੀਆਂ ਹਨ। ਭਰਾਵੋ-ਭੈਣੋਂ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਹੁਣ ਤੱਕ ਅਜਿਹੀ ਕੋਈ ਸਰਕਾਰ ਨਹੀਂ ਆਈ ਜੋ ਪੈਟਰੋਲ ਨੂੰ ਉਸ ਦੀ ਅਸਲੀ ਕੀਮਤ ਦਿਵਾ ਸਕੇ, ਪੈਟਰੋਲ ਨੂੰ ਉਸ ਦਾ ਹੱਕ ਅਸੀਂ ਦਿਵਾਇਆ ਹੈ।’ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਾਮੇਡੀਅਨ ਦੀਆਂ ਮੁਸ਼ਕਲਾਂ ਵੱਧ ਗਈਆਂ। ਇਹ ਪੂਰਾ ਮਾਮਲਾ 17 ਫਰਵਰੀ ਦੀ ਸ਼ਾਮ 5:30 ਤੋਂ 6:00 ਵਜੇ ਦਰਮਿਆਨ ਦਾ ਹੈ।
ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬਿਗ ਬੌਸ 14 ਦੀ ਜੇਤੂ ਬਣੀ ਰੂਬੀਨਾ ਦਿਲੈਕ
NEXT STORY