ਸਪੋਰਟਸ ਡੈਸਕ- ਭਾਰਤ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਵੇਲਜ਼ ਨੂੰ 4-2 ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਇਸ ਜਿੱਤ ਨਾਲ ਦੂਜੇ ਸਥਾਨ 'ਤੇ ਰਹੀ। ਉਸ ਦੇ ਕੋਲ ਚੋਟੀ ਦੀ ਰੈਂਕਿੰਗ ਵਾਲੀ ਇੰਗਲੈਂਡ ਦੇ ਬਰਾਬਰ ਸੱਤ ਅੰਕ ਹਨ, ਪਰ ਟੀਮ ਇੰਡੀਆ ਗੋਲ ਅੰਤਰ 'ਤੇ ਪਿੱਛੇ ਹੈ। ਇੰਗਲੈਂਡ ਨੇ ਭਾਰਤ ਨਾਲੋਂ ਵੱਧ ਗੋਲ ਕੀਤੇ। ਟੀਮ ਇੰਡੀਆ ਸਿੱਧੇ ਤੌਰ 'ਤੇ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕੀ। ਭਾਰਤ 22 ਅਗਸਤ ਨੂੰ ਸ਼ਾਮ 7:00 ਵਜੇ ਆਖਰੀ-8 ਵਿੱਚ ਜਗ੍ਹਾ ਬਣਾਉਣ ਲਈ ਨਿਊਜ਼ੀਲੈਂਡ ਨਾਲ ਕਰਾਸਓਵਰ ਵਿੱਚ ਖੇਡੇਗਾ।
ਇਹ ਵੀ ਪੜ੍ਹੋ : ਇਰਾਕ 'ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 2 ਦੀ ਮੌਤ, ਦਰਜ਼ਨਾਂ ਜ਼ਖ਼ਮੀ (ਵੀਡੀਓ)
ਭਾਰਤੀ ਟੀਮ ਲਈ ਮੈਚ ਦਾ ਪਹਿਲਾ ਗੋਲ ਸ਼ਮਸ਼ੇਰ ਸਿੰਘ ਨੇ 21ਵੇਂ ਮਿੰਟ ਵਿੱਚ ਕੀਤਾ। ਉਸ ਨੇ ਪੈਨਲਟੀ ਕਾਰਨਰ 'ਤੇ ਗੋਲ ਕੀਤਾ। ਸ਼ਮਸ਼ੇਰ ਤੋਂ ਬਾਅਦ ਆਕਾਸ਼ਦੀਪ ਨੇ ਲਗਾਤਾਰ ਦੋ ਗੋਲ ਕੀਤੇ। ਆਕਾਸ਼ਦੀਪ ਨੇ ਦੋਵੇਂ ਮੈਦਾਨੀ ਗੋਲ ਕੀਤੇ। ਉਸ ਨੇ 32ਵੇਂ ਅਤੇ 45ਵੇਂ ਮਿੰਟ ਵਿੱਚ ਗੇਂਦ ਨੂੰ ਗੋਲ ਪੋਸਟ ਵਿੱਚ ਪਾ ਦਿੱਤਾ। ਮੈਚ ਦੇ ਚੌਥੇ ਕੁਆਰਟਰ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਵਿਸ਼ਵ ਕੱਪ ਵਿੱਚ ਉਸਦਾ ਪਹਿਲਾ ਗੋਲ ਹੈ। ਅਕਾਸ਼ਦੀਪ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕ ੇ ਦਿਓ ਜਵਾਬ।
Protest : ਬਬੀਤਾ ਫੋਗਾਟ ਪੁੱਜੀ ਜੰਤਰ-ਮੰਤਰ, ਕਿਹਾ- ਭਾਰਤ 'ਚ ਇੱਕ ਵੀ ਕੁੜੀ ਨਹੀਂ ਪੈਦਾ ਹੋਣੀ ਚਾਹੀਦੀ ਜੇ...
NEXT STORY