ਬਗਦਾਦ (ਭਾਸ਼ਾ)- ਇਰਾਕ ਵਿੱਚ ਇੱਕ ਫੁਟਬਾਲ ਸਟੇਡੀਅਮ ਦੇ ਬਾਹਰ ਭੱਜ-ਦੌੜ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜ਼ਨਾਂ ਜ਼ਖ਼ਮੀ ਹੋ ਗਏ। ਇਰਾਕੀ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਜਦੋਂ ਦੱਖਣੀ ਇਰਾਕ ਵਿਚ ਸਥਿਤ ਸਟੇਡੀਅਮ 'ਚ ਲੋਕ ਟੂਰਨਾਮੈਂਟ ਦਾ ਫਾਈਨਲ ਮੈਚ ਦੇਖਣ ਲਈ ਇਕੱਠੇ ਹੋਏ, ਉਦੋਂ ਉਥੇ ਭੱਜ-ਦੌੜ ਮੱਚ ਗਈ। ਇਹ 4 ਦਹਾਕਿਆਂ ਵਿੱਚ ਦੇਸ਼ ਵਿੱਚ ਪਹਿਲਾ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਸੀ।
ਇਹ ਵੀ ਪੜ੍ਹੋ : ਹੈਰਾਨੀਜਨਕ! ਪਤਨੀ ਦਾ ਵੱਢਿਆ ਸਿਰ ਹੱਥ 'ਚ ਫੜ ਕੇ ਸੜਕ 'ਤੇ ਘੁੰਮਣ ਵਾਲੇ ਪਤੀ ਨੂੰ ਹੋਈ 8 ਸਾਲ ਦੀ ਸਜ਼ਾ
ਇਰਾਕੀ ਨਿਊਜ਼ ਏਜੰਸੀ ਨੇ ਦੱਸਿਆ ਕਿ ਬਸਰਾ ਇੰਟਰਨੈਸ਼ਨਲ ਸਟੇਡੀਅਮ ਦੇ ਬਾਹਰ ਹੋਈ ਇਸ ਘਟਨਾ 'ਚ ਕਰੀਬ 60 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। 8 ਦੇਸ਼ਾਂ ਦੇ ਅਰਬ ਗਲਫ ਕੱਪ ਦਾ ਫਾਈਨਲ ਮੈਚ ਵੀਰਵਾਰ ਨੂੰ ਇਰਾਕ ਅਤੇ ਓਮਾਨ ਵਿਚਾਲੇ ਖੇਡਿਆ ਜਾਵੇਗਾ। ਇਰਾਕ 1979 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਈਰਾਨ :15 ਮਿੰਟ ’ਚ ਤੈਅ ਹੋਈ ਸਜ਼ਾ, ਪੂਰੀ ਗੱਲ ਸੁਣੇ ਬਿਨਾਂ ਹੀ 4 ਨੌਜਵਾਨਾਂ ਨੂੰ ਫਾਂਸੀ ’ਤੇ ਲਟਕਾਇਆ
ਰੂਸ ਦਾ ਨਵਾਂ ਕਦਮ, ਨਿਊਜ਼ੀਲੈਂਡ ਦੇ 31 ਨਾਗਰਿਕਾਂ ਦੇ ਦਾਖਲੇ 'ਤੇ ਲਗਾਈ ਰੋਕ
NEXT STORY