ਰਾਊਰਕੇਲਾ- ਮੇਜ਼ਬਾਨ ਦੇਸ਼ ਭਾਰਤ ਨੇ ਸ਼ਨੀਵਾਰ ਨੂੰ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2023 ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਟੂਰਨਾਮੈਂਟ ਵਿਚ 9ਵਾਂ ਸਥਾਨ ਹਾਸਲ ਕਰ ਲਿਆ। ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ’ਚ ਅਭਿਸ਼ੇਕ (ਚੌਥੇ ਮਿੰਟ), ਹਰਮਨਪ੍ਰੀਤ ਸਿੰਘ (11ਵੇਂ ਮਿੰਟ), ਸ਼ਮਸ਼ੇਰ ਸਿੰਘ (44ਵੇਂ ਮਿੰਟ), ਆਕਾਸ਼ਦੀਪ ਸਿੰਘ (48ਵੇਂ ਮਿੰਟ) ਅਤੇ ਸੁਖਜੀਤ ਸਿੰਘ (58ਵੇਂ ਮਿੰਟ) ਨੇ ਭਾਰਤੀ ਟੀਮ ਲਈ ਗੋਲ ਕੀਤੇ।
ਇਹ ਵੀ ਪੜ੍ਹੋ : ਮਸ਼ਹੂਰ ਫਾਈਟਰ ਕਾਰ ਹਾਦਸੇ 'ਚ ਜ਼ਖ਼ਮੀ, ਕਿਹਾ- ਮੈਂ ਮਰ ਸਕਦਾ ਸੀ, ਸ਼ੁਕਰ ਹੈ ਜਾਨ ਬਚ ਗਈ
ਦੱਖਣੀ ਅਫਰੀਕਾ ਦੇ ਗੋਲ ਸੈਮਕੇਲੋ ਵਿੰਬੀ (48ਵੇਂ ਮਿੰਟ) ਅਤੇ ਮੁਸਤਫਾ ਕਾਸਿਮ (60ਵੇਂ ਮਿੰਟ) ਨੇ ਕੀਤੇ। ਭਾਰਤ ਇਸ ਜਿੱਤ ਨਾਲ ਘਰੇਲੂ ਜ਼ਮੀਨ ’ਤੇ ਹੋਏ ਟੂਰਨਾਮੈਂਟ ’ਚ ਅਰਜਨਟੀਨਾ ਦੇ ਨਾਲ ਸਾਂਝੇ ਤੌਰ ’ਤੇ 9ਵੇਂ ਸਥਾਨ ’ਤੇ ਰਿਹਾ। ਦੱਖਣੀ ਅਫਰੀਕਾ ਨੇ ਵੇਲਸ ਨਾਲ 11ਵਾਂ ਸਥਾਨ ਸਾਂਝਾ ਕੀਤਾ। ਪਿਛਲੇ 14 ਵਿਸ਼ਵ ਕੱਪਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ 1986 ਵਿੱਚ ਲੰਡਨ ਵਿੱਚ ਹੋਇਆ ਸੀ ਜਦੋਂ ਟੀਮ 12ਵੇਂ ਅਤੇ ਆਖਰੀ ਸਥਾਨ ’ਤੇ ਰਹੀ ਸੀ।
ਇਹ ਵੀ ਪੜ੍ਹੋ : ਉਸੈਨ ਬੋਲਟ ਨੂੰ ਲੱਗਾ ਕਰੋੜਾਂ ਦਾ ਚੂਨਾ, ਕਿਹਾ- ਬਜ਼ੁਰਗ ਮਾਤਾ-ਪਿਤਾ ਤੇ ਤਿੰਨ ਬੱਚੇ ਹਨ ਮੇਰੇ 'ਤੇ ਨਿਰਭਰ
ਇਸ ਵਿਸ਼ਵ ਕੱਪ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਕਰੋ ਜਾਂ ਮਰੋ ਦੇ ਕ੍ਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਕੇ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਿਆ ਸੀ। ਭਾਰਤ ਨੇ ਦੋ ਗੋਲਾਂ ਦੀ ਬੜ੍ਹਤ ਗੁਆ ਲਈ ਅਤੇ ਨਿਯਮਤ ਸਮੇਂ ਤੱਕ ਸਕੋਰ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਨਾਲ ਫੈਸਲਾ ਕੀਤਾ ਗਿਆ ਜਿਸ 'ਚ ਨਿਊ਼ਜ਼ੀਲੈਂਡ ਨੇ ਭਾਰਤ ਨੂੰ 5-4 ਨਾਲ ਹਰਾ ਦਿੱਤਾ ਸੀ। ਸਿੱਟੇ ਵਜੋਂ ਭਾਰਤ ਖ਼ਿਤਾਬੀ ਦੌੜ 'ਚੋਂ ਬਾਹਰ ਹੋ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਸ਼ਹੂਰ ਫਾਈਟਰ ਕਾਰ ਹਾਦਸੇ 'ਚ ਜ਼ਖ਼ਮੀ, ਕਿਹਾ- ਮੈਂ ਮਰ ਸਕਦਾ ਸੀ, ਸ਼ੁਕਰ ਹੈ ਜਾਨ ਬਚ ਗਈ
NEXT STORY