ਟੋਕੀਓ– ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਸੋਮਵਾਰ ਨੂੰ ਭਰੋਸਾ ਦਿਵਾਇਆ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਕੰਟਰੋਲ ਕਰਕੇ ਪਹਿਲਾਂ ਤੋਂ ਮੁਲਤਵੀ ਓਲੰਪਿਕ ਨੂੰ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਕੀਤਾ ਜਾਵੇਗਾ। ਸੰਸਦ ਦੇ ਨਵੇਂ ਸੈਸ਼ਨ ਦੇ ਆਪਣੇ ਭਾਸ਼ਣ ਵਿਚ ਸੁਗਾ ਨੇ ਕਿਹਾ ਕਿ ਵਾਇਰਸ ਨੂੰ ਕੰਟਰੋਲ ਕਰਨ ਲਈ ਸਰਕਾਰ ਜੁਰਮਾਨੇ ਤੇ ਮੁਆਵਜ਼ੇ ਦੀ ਵਿਵਸਥਾ ਦੇ ਨਾਲ ਕਾਨੂੰਨੀ ਸੋਧ ਕਰੇਗੀ। ਸੁਗਾ ਨੇ ਕਿਹਾ ਕਿ ਉਸਦੀ ਸਰਕਾਰ ਦਾ ਫਰਵਰੀ ਦੇ ਆਖਿਰ ਵਿਚ ਟੀਕਾਕਰਣ ਸ਼ੁਰੂ ਕਰਨ ਦਾ ਟੀਚਾ ਹੈ। ਉਸ ਨੇ ਕਿਹਾ ਕਿ ਓਲੰਪਿਕ ਦਾ ਆਯੋਜਨ ‘ਕੋਰੋਨਾ ਵਾਇਰਸ ਵਿਰੁੱਧ ਮਨੁੱਖਤ ਦੀ ਜਿੱਤ ਦਾ ਪ੍ਰਤੀਕ ਹੋਵੇਗਾ’।
ਉਸ ਨੇ ਕਿਹਾ,‘‘ਸਾਡੇ ਕੋਲ ਵਾਇਰਸ ਨੂੰ ਰੋਕਣ ਦੇ ਪੂਰੇ ਉਪਾਅ ਹੋਣਗੇ।
ਅਸੀਂ ਖੇਡਾਂ ਦੇ ਆਯੋਜਨ ਲਈ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧੇ ਜੋ ਪੂਰੇ ਵਿਸ਼ਵ ਵਿਚ ਉਮੀਦ ਤੇ ਸਾਹਸ ਪ੍ਰਦਾਨ ਕਰ ਸਕੇ।’’ ਹਾਲ ਹੀ ਵਿਚ ਇਕ ਜਨਮਤ ਵਿਚ ਹਿੱਸਾ ਲੈਣ ਵਾਲੀ ਜਾਪਾਨ ਦੀ 80 ਫੀਸਦੀ ਜਨਤਾ ਨੇ ਓਲੰਪਿਕ ਆਯੋਜਨ ਵਿਰੁੱਧ ਵੋਟਿੰਗ ਕੀਤੀ ਸੀ, ਜਿਸ ਤੋਂ ਬਾਅਦ ਇਸਦੇ ਆਯੋਜਨ ’ਤੇ ਸਵਾਲ ਉਠਣ ਲੱਗੇ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਵਿਰੁੱਧ ਕੋਹਲੀ ਤੇ ਇਸ਼ਾਂਤ ਸ਼ਰਮਾ ਦੀ ਹੋਵੇਗੀ ਵਾਪਸੀ, ਇਹ ਖਿਡਾਰੀ ਹੋ ਸਕਦੇ ਹਨ ਬਾਹਰ
NEXT STORY