ਸਪੋਰਟਸ ਡੈਸਕ- ਅੰਗੂਠੇ ਦੀ ਸੱਟ ਕਾਰਨ ਆਸਟ੍ਰੇਲੀਆ ਵਿਰੁੱਧ ਪਰਥ ਟੈਸਟ ਵਿਚੋਂ ਬਾਹਰ ਰਹੇ ਸ਼ੁਭਮਨ ਗਿੱਲ ਨੇ ਫਿੱਟ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤੀ ਟੀਮ ਦੇ ਨਾਲ ਨੈੱਟ ’ਤੇ ਅਭਿਆਸ ਕੀਤਾ। ਪਿਛਲੇ ਦੌਰੇ ’ਤੇ ਉਸਦੀ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ ਹਾਲਾਂਕਿ ਟੀਮ ਨੂੰ ਉਸਦੀ ਲੋੜ ਹੈ। ਚੋਟੀਕ੍ਰਮ ਦੇ ਬੱਲੇਬਾਜ਼ ਨੇ ਨੈੱਟ ’ਤੇ ਯਸ਼ ਦਿਆਲ ਤੇ ਆਕਾਸ਼ ਦੀਪ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ।
ਗਿੱਲ ਨੇ ਕਿਹਾ,‘‘ਮੈਂ ਦੇਖ ਰਿਹਾ ਸੀ ਕਿ ਸੱਟ ਤੋਂ ਕਿੰਨਾ ਉੱਭਰ ਗਿਆ ਹਾਂ। ਕਿਸੇ ਤਰ੍ਹਾਂ ਦੀ ਸੋਜ਼ਿਸ਼ ਤਾਂ ਨਹੀਂ ਹੈ ਪਰ ਮੈਂ ਤੇ ਕਮਲੇਸ਼ ਭਰਾ (ਕਮਲੇਸ਼ ਜੈਨ, ਫਿਜ਼ੀਓ) ਦੀਆਂ ਉਮੀਦਾਂ ਤੋਂ ਬਿਹਤਰ ਰਿਕਰਵਰੀ ਕੀਤੀ ਹੈ। ਮੈਂ ਬਹੁਤ ਖੁਸ਼ ਹਾਂ।’’
ਪਹਿਲੇ ਟੈਸਟ ’ਚੋਂ ਬਾਹਰ ਰਹਿਣ ਤੋਂ ਨਿਰਾਸ਼ ਗਿੱਲ ਨੇ ਕਿਹਾ,‘‘ਹਰ ਗੇਂਦ ਨੂੰ ਬੱਲੇ ਨਾਲ ਮਾਰਨ ਦਾ ਤਜਰਬਾ ਸ਼ਾਨਦਾਰ ਹੁੰਦਾ ਹੈ ਤੇ ਮੈਂ ਉਸ ਲਈ ਖੇਡਦਾ ਹਾਂ। ਜਦੋਂ ਮੈਨੂੰ ਸੱਟ ਦੇ ਬਾਰੇ ਵਿਚ ਪਤਾ ਲੱਗਿਆ ਤਾਂ ਪਹਿਲੇ ਕੁਝ ਦਿਨ ਕਾਫੀ ਨਿਰਾਸ਼ਾਜਨਕ ਰਹੇ।’’ ਉਸ ਨੇ ਕਿਹਾ, ‘‘ਪਰਥ ਵਿਚ ਅਸੀਂ ਪਿਛਲੀ ਵਾਰ 2020-21 ਦੇ ਦੌਰ ’ਤੇ ਨਹੀਂ ਖੇਡੇ ਸੀ। ਇਹ ਸ਼ਾਨਦਾਰ ਮੈਦਾਨ ਹੈ ਤੇ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਸੀ।’’
ਮੈਚ ਫਿਕਸਿੰਗ ਸਕੈਂਡਲ ਦਾ ਪਰਦਾਫਾਸ਼, 3 ਵੱਡੇ ਕ੍ਰਿਕਟ ਖਿਡਾਰੀ ਗ੍ਰਿਫਤਾਰ
NEXT STORY