ਜਲੰਧਰ — ਗੋਲਫਰ ਪਤੀ ਵਲੋਂ ਵਲਸਪਾਰ ਚੈਂਪੀਅਨਸ਼ਿਪ ਜਿੱਤਣ 'ਤੇ ਟੀ. ਵੀ. ਪ੍ਰੈਜ਼ੈਂਟੇਸ਼ਨਰ ਪੋਲਿਆਨਾ ਵੁਡਵਰਡ ਇੰਨੀ ਖੁਸ਼ ਹੋਈ ਕਿ ਉਸ ਨੇ ਪਤੀ ਪੌਲ ਕੈਸੀ ਲਈ ਅਸ਼ਲੀਲ ਫੋਟੋਸ਼ੂਟ ਕਰਵਾ ਲਿਆ। ਪੌਲ ਨੇ ਪਿਛਲੇ ਸਾਲ ਵੀ ਇਹ ਟਾਈਟਲ ਜਿੱਤਿਆ ਸੀ। ਇਸ ਸਾਲ ਟਾਈਟਲ ਜਿੱਤ ਕੇ ਉਹ ਇਸ ਨੂੰ ਰੀਟੇਨ (ਬਰਕਰਾਰ) ਰੱਖਣ ਵਾਲਾ ਪਹਿਲਾ ਗੋਲਫਰ ਬਣ ਗਿਆ ਹੈ। ਪੋਲਿਆਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਕਤ ਫੋਟੋ ਸ਼ੇਅਰ ਕਰ ਕੇ ਲਿਖਿਆ, ''ਕਿੱਕ ਮੀ। ''ਪੋਲਿਆਨਾ, ਜਿਹੜੀ ਕਿ ਚੈਨਲ ਲਾਈਵ ਦੀ ਗੈਜੇਟ ਸ਼ੋਅ ਤੋਂ ਪ੍ਰਸਿੱਧ ਹੋਈ ਸੀ, ਨੇ ਪਤੀ ਦੀ ਜਿੱਤੀ ਹੋਈ ਟਰਾਫੀ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਲਿਖਿਆ, ''ਇਸ ਖੂਬਸੂਰਤ ਆਦਮੀ ਤੇ ਉਸ ਦੇ ਕੈਡੀ ਨੇ ਬਹੁਤ ਚੰਗਾ ਕੰਮ ਕੀਤਾ। ਤੁਸੀਂ ਲੋਕ ਮਹਾਨ ਹੋ।''

ਜ਼ਿਕਰਯੋਗ ਹੈ ਕਿ ਪੋਲਿਆਨਾ ਨੇ 2015 ਵਿਚ ਗੋਲਫਰ ਪੌਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ। 36 ਸਾਲਾ ਪੋਲਿਆਨਾ ਨੇ ਇੰਡਸਟਰੀ ਵਿਚ ਬਤੌਰ ਅਭਿਨੇਤਰੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਮਿਸ ਮੈਂਸਫੀਲਡ ਵੀ ਰਹਿ ਚੁੱਕੀ ਹੈ। ਇਸ ਵਿਚਾਲੇ ਉਹ ਚੈਨਲ 5 ਦੇ ਗੈਜੇਟ ਸ਼ੋਅ ਦੇ ਨਾਲ ਲੰਬੇ ਸਮੇਂ ਤੋਂ ਜੁੜੀ ਰਹੀ। ਉਹ ਫਿੱਟਨੈੱਸ ਫ੍ਰੀਕ ਵੀ ਹੈ। ਸੋਸ਼ਲ ਸਾਈਟਸ 'ਤੇ ਉਹ ਆਪਣੀ ਐਕਸਰਸਾਈਜ਼ ਕਰਦਿਆਂ ਦੀਆਂ ਫੋਟੋਆਂ ਵੀ ਸ਼ੇਅਰ ਕਰਦੀ ਰਹਿੰਦੀ ਹੈ।




ਇਤਰਾਜ਼ਯੋਗ ਟਿੱਪਣੀ ਮਾਮਲੇ ਤੋਂ ਬਾਅਦ ਰਾਹੁਲ ਨੇ ਕਿਹਾ-ਆਪਣੇ ਹੀ ਚਰਿੱਤਰ 'ਤੇ ਹੋਣ ਲੱਗਾ ਸੀ ਸ਼ੱਕ
NEXT STORY