ਚੰਡੀਗੜ੍ਹ - ਸ਼ੁਭਮਨ ਗਿੱਲ ਦੀ 42 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਦੇ ਬਾਵਜੂਦ ਹੈਦਰਾਬਾਦ ਨੇ ਮੀਂਹ ਪ੍ਰਭਾਵਿਤ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਗਰੁੱਪ-ਸੀ ਦੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਪੰਜਾਬ ਨੂੰ ਵੀ. ਜੇ. ਡੀ. ਪ੍ਰਣਾਲੀ ਨਾਲ 2 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਕਰਦਿਆਂ ਹੈਦਰਾਬਾਦ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 149 ਦੌੜਾਂ ਬਣਾਈਆਂ ਸਨ। ਪੰਜਾਬ ਦੇ ਲਈ ਸੰਦੀਪ ਸ਼ਰਮਾ ਤੇ ਸਿਧਾਰਥ ਕੌਲ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਸੰਦੀਪ ਹਾਲਾਂਕਿ ਕਾਫੀ ਵਧੀਆ ਰਿਹਾ ਜਿਸ ਨੇ ਚਾਰ ਓਵਰ 'ਚ ਸਿਰਫ 11 ਦੌੜਾਂ ਦਿੱਤੀਆਂ। ਮੀਂਹ ਕਾਰਣ ਪੰਜਾਬ ਨੂੰ ਜਿੱਤ ਲਈ ਵੀ. ਜੇ. ਡੀ. ਪ੍ਰਣਾਲੀ ਤਹਿਤ 14 ਓਵਰਾਂ ਚਿ 100 ਦੌੜਾਂ ਦਾ ਟੀਚਾ ਮਿਲਿਆ ਪਰ ਟੀਮ 4 ਵਿਕਟਾਂ 'ਤੇ 97 ਦੌੜਾਂ ਹੀ ਬਣਾ ਸਕੀ।
ਭਾਰਤ ਦੇ ਦੋ ਪੈਰਾ ਐਥਲੀਟਾਂ ਨੇ ਵਿਸ਼ਵ ਰਿਕਾਰਡ ਨਾਲ ਸੋਨ ਤੇ ਚਾਂਦੀ ਤਮਗਾ ਜਿੱਤਿਆ
NEXT STORY