ਢਾਕਾ— ਪਾਬੰਦੀਸ਼ੁਦਾ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਉਹ ਨਿੱਜੀ ਤੌਰ 'ਤੇ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਉਹ ਬੰਗਲਾਦੇਸ਼ ਦੀ ਟੀ-20 ਕ੍ਰਿਕਟ ਲੀਗ ਦੀ ਟੀਮ ਸਿਲਹਟ ਸਿਕਸਰਸ ਦਾ ਕਪਤਾਨ ਹੈ।
ਬਾਲ ਟੈਂਪਰਿੰਗ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਸਾਲ ਦੀ ਪਾਬੰਦੀ ਝੱਲ ਰਿਹਾ ਵਾਰਨਰ ਬੀ. ਪੀ. ਐੱਲ. ਵਿਚ ਆਪਣੀ ਟੀਮ ਦੀ ਕਪਤਾਨੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਮੈਂ ਇਨ੍ਹਾਂ ਦਿਨਾਂ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹਾਂ ਤੇ ਨਿੱਜੀ ਤੌਰ 'ਤੇ ਖੁਦ ਵਿਚ ਸੁਧਾਰ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਹਾਂ।''
ਵਾਰਨਰ ਨੇ ਕਿਹਾ, ''ਮੈਂ ਜੇਕਰ ਟੀਮ 'ਚੋਂ ਬਾਹਰ ਹੁੰਦਾ ਤਾਂ ਅਜਿਹਾ ਨਹੀਂ ਕਰ ਪਾਉਂਦਾ। ਇਹ ਖੁਦ ਨੂੰ ਬਿਹਤਰ ਬਣਾਉਣ ਤੇ ਖੁਦ ਚੰਗਾ ਇਨਸਾਨ ਬਣਨ ਨਾਲ ਜੁੜਿਆ ਹੋਇਆ ਹੈ। ਮੇਰੇ ਲਈ ਘਰ 'ਚ ਸਭ ਤੋਂ ਅਹਿਮ ਪਤੀ ਤੇ ਪਿਤਾ ਦੀ ਭੂਮਿਕਾ ਹੁੰਦੀ ਹੈ।''
32 ਸਾਲਾ ਵਾਰਨਰ ਨੇ ਕਿਹਾ, ''ਮੈਂ ਹੁਣ ਦੁਬਾਰਾ ਕ੍ਰਿਕਟ ਖੇਡਣ ਜਾ ਰਿਹਾ ਹਾਂ ਤੇ ਕੋਸ਼ਿਸ਼ ਕਰਾਂਗਾ ਕਿ ਸਿਲਹਟ ਸਿਕਸਰਸ ਅੰਕ ਸੂਚੀ ਵਿਚ ਚੋਟੀ 'ਤੇ ਰਹਾਂ।'' ਵਾਰਨਰ ਲਈ ਇਹ ਹਾਂ-ਪੱਖੀ ਸੰਕੇਤ ਹੈ ਕਿ ਹਾਲ ਹੀ ਵਿਚ ਰਾਸ਼ਟਰੀ ਟੀਮ ਦੇ ਕੋਚ ਜਸਟਿਨ ਲੈਂਗਰ, ਕਪਤਾਨ ਟਿਮ ਪੇਨ ਤੇ ਵਨ ਡੇ ਕਪਤਾਨ ਆਰੋਨ ਫਿੰਚ ਨੇ ਕਿਹਾ ਹੈ ਕਿ ਵਾਰਨਰ ਜੇਕਰ ਵਾਪਸੀ ਕਰਦਾ ਹੈ ਤਾਂ ਉਸ ਦਾ ਟੀਮ ਵਿਚ ਸਵਾਗਤ ਹੋਵੇਗਾ।
2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਸਹੀ ਸੀ ਜਾਂ ਫਿਰ ਜੁਮਲਾ ਹੀ ਸੀ
NEXT STORY