ਕਿੰਗਸਟਨ— ਵੈਸਟਇੰਡੀਜ਼ ਵਿਰੁੱਧ ਕੱਲ ਪੰਜਵੇਂ ਤੇ ਆਖਰੀ ਇਕ ਦਿਨਾ ਕੌਮਾਂਤਰੀ ਮੈਚ ਵਿਚ ਬੇਖੌਫ ਕ੍ਰਿਕਟ ਖੇਡਣ ਦਾ ਵਾਅਦਾ ਕਰਦਿਆਂ ਹਾਰਦਿਕ ਪੰਡਯਾ ਨੇ ਕਿਹਾ ਕਿ ਪਿਛਲੇ ਮੈਚ ਵਿਚ ਅਸਫਲ ਰਹਿਣ ਦੇ ਬਾਵਜੂਦ ਉਸ ਨੂੰ ਭਰੋਸਾ ਹੈ ਕਿ ਉਹ ਭਾਰਤ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਏਗਾ।
ਭਾਰਤ ਨੂੰ ਜਦੋਂ 31 ਗੇਂਦਾਂ 'ਤੇ 29 ਦੌੜਾਂ ਦੀ ਲੋੜ ਸੀ ਤਦ ਪੰਡਯਾ (21 ਗੇਂਦਾਂ 'ਤੇ 20 ਦੌੜਾਂ) ਪੈਵੇਲੀਅਨ ਪਰਤ ਗਿਆ ਤੇ ਅੰਤ ਭਾਰਤ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਕਪਤਾਨ ਨੇ ਵੀ 114 ਗੇਂਦਾਂ 'ਤੇ 54 ਦੌੜਾਂ ਦੀ ਬੇਹੱਦ ਹੌਲੀ ਪਾਰੀ ਖੇਡੀ ਸੀ। ਧੋਨੀ ਦੇ ਨਾਲ ਸਾਂਝੇਦਾਰੀ ਦੇ ਬਾਰੇ ਵਿਚ ਪੁੱਛਣ 'ਤੇ ਪੰਡਯਾ ਨੇ ਕਿਹਾ ਕਿ ਉਸ ਨੂੰ ਭਰੋਸਾ ਸੀ ਕਿ ਉਹ 190 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲੈਣਗੇ।
ਪੰਡਯਾ ਨੇ ਸਬੀਨਾ ਪਾਰਕ ਵਿਚ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਧੋਨੀ ਨਾਲ ਗੱਲਬਾਤ ਕਾਫੀ ਆਮ ਸੀ। ਸਾਡੇ ਦੋਵਾਂ ਕੋਲ ਜਿਹੜੀ ਸਮਰੱਥਾ ਹੈ, ਉਸ ਨਾਲ ਅਸੀਂ ਪਾਰੀ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ ਤੇ ਫਿਰ ਟੀਚਾ ਹਾਸਲ ਕਰਦੇ। ਜ਼ਿਆਦਾਤਰ ਅਸੀਂ 29 ਗੇਂਦਾਂ ਵਿਚ 31 ਦੌੜਾਂ ਬਣਾ ਲੈਂਦੇ ਹਾਂ ਪਰ ਅਸੀਂ ਇਸ ਮੈਚ ਨੂੰ ਖਤਮ ਨਹੀਂ ਕਰ ਸਕੇ। ਮੈਂ ਟੀਮ ਲਈ ਮੈਚ ਖਤਮ ਕਰਨ ਲਈ ਖੁਦ ਦਾ ਸਮਰੱਥਨ ਕਰਦਾ ਹਾਂ ਤੇ ਇਹ ਸਾਰੀਆਂ ਚੀਜ਼ਾਂ ਸਿੱਖਣ ਦਾ ਹਿੱਸਾ ਹਨ।''
9 ਸਾਲ ਦੀ ਉਮਰ ਦੌਰਾਨ ਕ੍ਰਿਕਟ ਦੀ ਦੁਨੀਆ 'ਚ ਰੱਖਿਆ ਪੈਰ, ਇਕ ਗੇਂਦ ਨੇ ਬਦਲ ਦਿੱਤੀ ਜ਼ਿੰਦਗੀ!
NEXT STORY