ਮੁੰਬਈ : ਭਾਰਤੀ ਟੀ-20 ਟੀਮ ਦੇ ਨਵੇਂ ਕਪਤਾਨ ਸ਼੍ਰੇਅਸ ਅਈਅਰ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਸੰਦ ਰਿਹਾ ਹੈ ਤੇ ਰਾਸ਼ਟਰੀ ਟੀਮ ਦੀ ਕਪਤਾਨੀ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਆਪਣਾ ਅਕਸ ਬਦਲਣਾ ਪਵੇਗਾ। ਇਸ 31 ਸਾਲਾਂ ਦੇ ਖਿਡਾਰੀ ਨੂੰ ਸ਼ਨੀਵਾਰ ਨੂੰ ਭਾਰਤੀ ਟੀ-20 ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਉਸ ਨੇ ਸੂਰਯਕੁਮਾਰ ਯਾਦਵ ਦੀ ਜਗ੍ਹਾ ਲਈ ਹੈ, ਜਿਸ ਦੀ ਅਗਵਾਈ ’ਚ ਭਾਰਤ ਨੇ ਮਾਰਚ ’ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਸੂਰਯਕੁਮਾਰ ਨੂੰ ਟੀਮ ’ਚ ਵੀ ਜਗ੍ਹਾ ਨਹੀਂ ਮਿਲੀ ਹੈ।
ਅਈਅਰ ਨੇ ਕਿਹਾ ਕਿ ਉਹ ਉਹੀ ਵਿਅਕਤੀ ਬਣਿਆ ਰਹਿਣਾ ਚਾਹੁੰਦਾ ਹੈ, ਜਿਸ ਨੇ ਮੁੰਬਈ ਦੇ ਬੇਹੱਦ ਮੁਕਾਬਲੇਬਾਜ਼ੀ ਵਾਲੇ ਕ੍ਰਿਕਟ ਮਾਹੌਲ ’ਚ ਖੇਡਦੇ ਹੋਏ ਆਪਣੀ ਪਛਾਣ ਬਣਾਈ। ਉਸ ਨੇ ਕਿਹਾ,‘‘ਮੈਨੂੰ ਆਪਣਾ ਵਿਅਕਤੀਤਵ ਬਦਲਣ ਦੀ ਲੋੜ ਨਹੀਂ ਹੈ। ਮੈਨੂੰ ਉਹੀ ਇਨਸਾਨ ਬਣਿਆ ਰਹਿਣਾ ਹੈ ਜਿਹੜਾ ਮੈਂ ਪਹਿਲਾਂ ਸੀ। ਮੈਂ ਕਿਸੇ ਹੋਰ ਵਰਗਾ ਬਣਨ ਜਾਂ ਕਿਸੇ ਦੀ ਸਰਪ੍ਰਸਤੀ ’ਚ ਰਹਿਣ ਦੀ ਕੋਸ਼ਿਸ਼ ਨਹੀਂ ਕਰਾਂਗਾ।’’
ਅਨੀਮੇਸ਼ ਨੇ ਤਾਈਪੇ ਸਿਟੀ ’ਚ 200 ਮੀਟਰ ’ਚ ਚਾਂਦੀ ਤਮਗਾ ਜਿੱਤਿਆ
NEXT STORY