ਬਾਸੇਲ— ਸਵਿਸ ਓਪਨ ਲਈ ਇਥੇ ਪੁੱਜੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਪਰੂਪੱਲੀ ਕਸ਼ਯਪ ਨੇ ਕਿਹਾ ਕਿ ਉਸ ਨੂੰ ਆਪਣੀ ਪਤਨੀ ਸਾਇਨਾ ਨੇਹਵਾਲ ਦੀ ਕਮੀ ਮਹਿਸੂਸ ਹੋ ਰਹੀ ਹੈ। ਭਾਰਤ ਦੇ 2 ਚੋਟੀ ਦੇ ਬੈਡਮਿੰਟਨ ਖਿਡਾਰੀਆਂ ਕਸ਼ਯਪ ਅਤੇ ਬੀ. ਸਾਈ ਪ੍ਰਣੀਤ ਨੇ ਸਮੁੰਦਰ ਤੋਂ 10 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਮਾਊਂਟ ਟਿਟਲਿਸ 'ਤੇ ਬਣੇ ਬੈਡਮਿੰਟਨ ਕੋਰਟ 'ਤੇ ਇਕ ਡਬਲਜ਼ ਪ੍ਰਦਰਸ਼ਨੀ ਮੈਚ ਖੇਡ ਕੇ ਸਵਿਸ ਓਪਨ ਦੀ ਸ਼ੁਰੂਆਤ ਕੀਤੀ। ਭਾਰਤੀ ਜੋੜੀ ਨੇ ਸਵਿਟਜ਼ਰਲੈਂਡ ਦੀ ਚੋਟੀ ਦੀ ਐਥਲੀਟ ਸਬਰੀਨਾ ਜੈਕਸ ਅਤੇ ਸਵਿਸ ਪੈਰਾ-ਐਥਲੀਟ ਕੈਰਿਨ ਸੁਤੇਰ-ਰੇਥ ਨਾਲ ਇਹ ਪ੍ਰਦਰਸ਼ਨੀ ਮੈਚ ਖੇਡਿਆ।
Sports Wrap up 13 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY