ਸਪੋਰਟਸ ਡੈੱਕਸ— ਭਾਰਤ ਤੇ ਆਸਟਰੇਲੀਆ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਭਾਰਤ ਨੂੰ 35 ਦੌੜਾਂ ਨਾਲ ਹਰਾ ਦਿੱਤਾ ਤੇ ਆਸਟਰੇਲੀਆ ਨੇ 3-2 ਨਾਲ ਸੀਰੀਜ਼ ਆਪਣੇ ਨਾਂ ਕਰ ਲਈ। ਇਸ ਦੌਰਾਨ ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਵਨ ਡੇ ਮੈਚਾਂ 'ਚ 8000 ਦੌੜਾਂ ਪੂਰੀਆਂ ਕਰ ਲਈਆਂ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਰੈਂਕਿੰਗ 'ਚ ਨੰਬਰ 1 ਦਾ ਸਥਾਨ ਬਰਕਰਾਰ ਰੱਖਿਆ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
IND vs AUS : ਭਾਰਤ ਨੂੰ 35 ਦੌੜਾਂ ਨਾਲ ਹਰਾ ਆਸਟਰੇਲੀਆ ਨੇ ਵਨ ਡੇ ਸੀਰੀਜ਼ ਕੀਤੀ ਆਪਣੇ ਨਾਂ

ਭਾਰਤ ਤੇ ਆਸਟਰੇਲੀਆ ਵਿਚਾਲੇ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਵਨ ਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ ਗਿਆ। ਜਿਸ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ ਭਾਰਤ ਅੱਗੇ 273 ਦੌੜਾਂ ਦਾ ਟੀਚਾ ਰੱਖਿਆ ਸੀ।
ਭਾਰਤੀ ਟੀਮ ਦੇ 5 ਕਸੂਰਵਾਰ : ਰਿਸ਼ੰਭ ਪੰਤ ਦੀ ਵਿਸ਼ਵ ਕੱਪ 'ਚ ਦਾਅਵੇਦਾਰੀ ਪਈ ਧੁੰਦਲੀ

ਭਾਰਤੀ ਟੀਮ ਆਸਟਰੇਲੀਆ ਦੇ ਹੱਥੋਂ 5 ਵਨ ਡੇ ਮੈਚਾਂ ਦੀ ਸੀਰੀਜ਼ 2-3 ਨਾਲ ਹਰਾ ਗਈ। ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਆਖਰੀ ਮੈਚ 'ਚ ਆਸਟਰੇਲੀਆ ਤੋਂ ਮਿਲੇ 273 ਦੌੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਸਿਰਫ 237 ਦੌੜਾਂ ਹੀ ਬਣਾਈਆਂ। ਭਾਰਤੀ ਟੀਮ ਦੀ ਹਾਰ ਦੇ ਪਿੱਛੇ ਵੱਡੇ ਬੱਲੇਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕੀਤਾ
ਵਿਰਾਟ ਦੀ ਨੰਬਰ-1 ਟੈਸਟ ਰੈਂਕਿੰਗ ਬਰਕਰਾਰ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਪਣਾ ਦੂਸਰਾ ਸਥਾਨ ਕਾਇਮ ਰੱਖਿਆ ਹੈ। ਆਸਟਰੇਲੀਆ ਦੇ ਨਾਲ ਵਨ ਡੇ ਸੀਰੀਜ਼ ਖੇਡ ਰਿਹਾ ਵਿਰਾਟ ਬੱਲੇਬਾਜ਼ੀ ਟੈਸਟ ਰੈਂਕਿੰਗ ਵਿਚ 922 ਰੇਟਿੰਗ ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ, ਜਦਕਿ ਵਿਲੀਅਮਸਨ ਉਸ ਤੋਂ 9 ਅੰਕ ਪਿੱਛੇ 913 ਅੰਕਾਂ ਨਾਲ ਦੂਸਰੇ ਸਥਾਨ 'ਤੇ ਹੈ।
ਸੀਰੀਜ਼ ਹਾਰਨ ਤੋਂ ਬਾਅਦ ਕੋਹਲੀ ਦਾ ਆਇਆ ਵੱਡਾ ਬਿਆਨ- ਦੱਸਿਆ 3 ਮੈਚਾਂ 'ਚ ਕਿਵੇਂ ਮਿਲੀ ਹਾਰ

ਦਿੱਲੀ 'ਚ ਆਸਟਰੇਲੀਆ ਵਿਰੁੱਧ ਖੇਡੇ ਗਏ ਆਖਰੀ ਵਨ ਡੇ ਮੈਚ ਦੌਰਾਨ ਭਾਰਤੀ ਟੀਮ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਸੀਰੀਜ਼ 'ਚ 2-0 ਨਾਲ ਲੀਡ ਹਾਸਲ ਕਰਨ ਤੋਂ ਬਾਅਦ 2-3 ਨਾਲ ਹਾਰਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਬਹੁਤ ਦੁਖੀ ਨਜ਼ਰ ਆਏ। ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਆਸਟਰੇਲੀਆ ਵਲੋਂ ਦਿੱਤਾ ਗਿਆ ਟੀਚਾ ਅਸੀਂ ਹਾਸਲ ਕਰ ਲਵਾਂਗੇ।
ਰੋਨਾਲਡੋ ਦੀ ਹੈਟ੍ਰਿਕ ਨਾਲ ਯੁਵੈਂਟਸ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ 'ਚ

ਚੋਟੀ ਦੇ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ 8ਵੀਂ ਹੈਟ੍ਰਿਕ ਦੀ ਬਦੌਲਤ ਇਟਲੀ ਦੇ ਫੁੱਟਬਾਲ ਕਲੱਬ ਯੁਵੈਂਟਸ ਨੇ ਚੈਂਪੀਅਨਸ ਲੀਗ ਦੇ ਪ੍ਰੀ-ਕੁਆਰਟਰ ਫਾਈਨਲ ਦੇ ਦੂਸਰੇ ਪੜਾਅ ਦੇ ਮੁਕਾਬਲੇ ਵਿਚ ਐਟਲੇਟਿਕੋ ਮੈਡ੍ਰਿਡ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ।
HD ਬੈਂਕ ਮਾਸਟਰਜ਼ ਸ਼ਤਰੰਜ 'ਚ ਗੁਕੇਸ਼ ਨੂੰ ਦੂਸਰਾ ਸਥਾਨ

ਏਸ਼ੀਆ ਦੇ ਵੱਕਾਰੀ ਐੱਚ. ਡੀ. ਬੈਂਕ ਇੰਟਰਨੈਸ਼ਨਲ ਮਾਸਟਰਸ ਵਿਚ ਭਾਰਤ ਦੇ ਨੰਨ੍ਹੇ ਸਮਰਾਟ ਅਤੇ ਕੁਝ ਹੀ ਦਿਨ ਦੁਨੀਆ ਦੇ ਦੂਸਰੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ ਬਣੇ ਡੀ. ਗੁਕੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ 'ਤੇ ਦੂਸਰਾ ਸਥਾਨ ਹਾਸਲ ਕੀਤਾ ਹੈ। ਪ੍ਰਤੀਯੋਗਿਤਾ ਵਿਚ 2529 ਰੇਟਿੰਗ ਵਾਲੇ ਗੁਕੇਸ਼ ਨੂੰ 15ਵਾਂ ਦਰਜਾ ਦਿੱਤਾ ਗਿਆ ਸੀ। ਉਸ ਨੇ 2700 ਦੇ ਲੈਵਲ ਦਾ ਪ੍ਰਦਰਸ਼ਨ ਕਰਦੇ ਹੋਏ ਕੁਲ 7 ਅੰਕ ਬਣਾ ਕੇ ਇਹ ਸਥਾਨ ਹਾਸਲ ਕੀਤਾ, ਨਾਲ ਹੀ ਉਸ ਨੇ ਆਪਣੀ ਅੰਤਰਰਾਸ਼ਟਰੀ ਰੇਟਿੰਗ ਵਿਚ ਲਗਭਗ 20 ਕੀਮਤੀ ਅੰਕ ਵੀ ਜੋੜੇ।
ਰੋਹਿਤ ਸ਼ਰਮਾ ਨੇ ਵਨ ਡੇ 'ਚ ਹਾਸਲ ਕੀਤੀ ਇਹ ਖਾਸ ਉਪਲੱਬਧੀ

ਭਾਰਤੀ ਵਨ ਡੇ ਦੇ ਉੁਪ ਕਪਤਾਨ ਰੋਹਿਤ ਸ਼ਰਮਾ ਨੇ ਵਨ ਡੇ 'ਚ 8,000 ਦੌੜਾਂ ਪੂਰੀਆਂ ਕਰਨ ਦੀ ਉਪਲੱਬਧੀ ਹਾਸਲ ਕਰ ਲਈ ਹੈ। ਰੋਹਿਤ ਨੇ ਇੱਥੇ ਫਿਰੋਜਸ਼ਾਹ ਕੋਟਲਾ ਮੈਦਾਨ 'ਚ ਬੁੱਧਵਾਰ ਨੂੰ ਆਸਟਰੇਲੀਆ ਵਿਰੁੱਧ 5ਵੇਂ ਤੇ ਆਖਰੀ ਵਨ ਡੇ 'ਚ ਆਪਣੀ ਪਾਰੀ 'ਚ 46ਵੀਂ ਦੌੜ ਬਣਾਉਣ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਈ। ਰੋਹਿਤ ਆਪਣੇ 206ਵੇਂ ਮੈਚ 'ਚ ਇਸ ਉਪਲੱਬਧੀ 'ਤੇ ਪਹੁੰਚੇ ਹਨ।
ਭਾਰਤ ਨੇ ਮਾਲਦੀਵ ਨੂੰ 6-0 ਨਾਲ ਹਰਾਇਆ

ਪਿਛਲੀ ਚੈਂਪੀਅਨ ਭਾਰਤ ਨੇ ਆਪਣੇ ਖਿਤਾਬ ਬਚਾਓ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਾਲਦੀਵ ਨੂੰ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 'ਚ ਬੁੱਧਵਾਰ ਨੂੰ 6-0 ਨਾਲ ਹਰਾ ਦਿੱਤਾ।
ਅਨੁਸ਼ਕਾ ਨੇ ਸਮੁੰਦਰ 'ਚ ਚਲਾਈ boat, ਹੱਸਣ ਲੱਗੇ ਕੋਹਲੀ ਤਾਂ ਪਤਨੀ ਨੇ ਕੀਤਾ ਕੁੱਝ ਅਜਿਹਾ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਹਮੇਸ਼ਾ ਮੀਡੀਆ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੀਆਂ ਮਸਤੀ ਕਰਦਿਆਂ ਤਸਵੀਰਾਂ ਵਾਇਰਲ ਹੋ ਹੀ ਜਾਂਦੀਆਂ ਹਨ। ਹਾਲ ਹੀ 'ਚ ਇਹ ਮਸ਼ਹੂਰ ਕੱਪਲ ਨਿਊਜ਼ੀਲੈਂਡ ਵਿਚ ਛੁੱਟੀਆਂ ਮਨਾਉਣ ਗਿਆ ਸੀ ਜਿੱਥੇ ਉਨ੍ਹਾਂ ਦਾ ਇਕ ਮਸਤੀ ਭਰਿਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਬਲੈਕ ਬਾਲ ਸਕਵਾਸ਼ ਓਪਨ ਦੇ ਪ੍ਰੀ-ਕੁਆਟਰ ਫਾਈਨਲ 'ਚ ਪਹੁੰਚੀ ਜੋਸ਼ਨਾ

ਭਾਰਤੀ ਸਕਵਾਸ਼ ਖਿਡਾਰੀ ਜੋਸ਼ਨਾ ਚਿਨਾਪਾ ਨੇ ਸ਼ਾਨਦਾਰ ਲੇਅ ਜਾਰੀ ਰੱਖਦੇ ਹੋਏ ਔਰਤਾਂ ਦੇ ਬਲੈਕ ਬਾਲ ਸਕਵਾਸ਼ ਓਪਨ ਦੇ ਪ੍ਰੀ-ਕੁਆਟਰ ਫਾਈਨਲ 'ਚ ਮੰਗਲਵਾਰ ਨੂੰ ਇੱਥੇ ਛੇਵਾਂ ਦਰਜਾ ਪ੍ਰਾਪਤ ਸਾਰਾ-ਜੇਨ ਪੈਰੀ ਨੂੰ ਹਾਰ ਦਿੱਤੀ। ਪਹਿਲੇ ਦੌਰ 'ਚ ਦਿੱਗਜ ਨਿਕੋਲ ਡੇਵਿਡ ਨੂੰ ਹਰਾਉਣ ਵਾਲੀ ਜੋਸ਼ਨਾ ਨੇ ਇਸ ਪੀ. ਐੱਸ. ਏ ਗੋਲਡ ਮੁਕਾਬਲੇ ਦੇ ਦੂਜੇ ਦੌਰ 'ਚ ਇੰਗਲੈਂਡ ਦੀ ਖਿਡਾਰੀ ਨੂੰ 11-4, 6-11, 14 -12, 11-9 ਨਾਲ ਮਾਤ ਦਿੱਤੀ।
ਵਿਰਾਟ ਦੀ ਨੰਬਰ-1 ਟੈਸਟ ਰੈਂਕਿੰਗ ਬਰਕਰਾਰ
NEXT STORY