ਮੁੰਬਈ- ਦਿੱਲੀ ਕੈਪੀਟਲਸ ਦੀ ਜਿੱਤ ਵਿਚ ਫਿਰ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੇ ਕਿਹਾ ਕਿ ਉਹ ਹੁਣ ਮਾਨਿਸਕ ਰੂਪ ਨਾਲ ਮਜ਼ਬੂਤ ਗੇਂਦਬਾਜ਼ ਬਣ ਗਏ ਹਨ ਅਤੇ ਅਸਫਲਤਾ ਤੋਂ ਘਬਰਾਉਂਦੇ ਨਹੀਂ ਹਨ। ਕੁਲਦੀਪ ਦੀ ਆਪਣੀ ਸਾਬਕਾ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਨਾਲ ਦਿੱਲੀ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 146 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਦਿੱਲੀ ਨੇ 19 ਓਵਰਾਂ ਵਿਚ 6 ਵਿਕਟਾਂ 'ਤੇ 150 ਦੌੜਾਂ ਬਣਾਈਆਂ। ਕੁਲਦੀਪ ਨੇ ਤਿੰਨ ਓਵਰਾਂ ਵਿਚ 14 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
ਮੈਨ ਆਫ ਦਿ ਮੈਚ ਕੁਲਦੀਪ ਨੇ ਮੈਚ ਤੋਂ ਬਾਅਦ ਕਿਹਾ ਕਿ ਹੁਣ ਮੈਂ ਬਿਹਤ ਅਤੇ ਮਾਨਸਿਕ ਰੂਪ ਨਾਲ ਮਜ਼ਬੂਤ ਗੇਂਦਬਾਜ਼ ਬਣ ਗਿਆ ਹਾਂ। ਤੁਸੀਂ ਜਿਨ੍ਹਾਂ ਚੀਜ਼ਾਂ ਦਾ ਸਾਹਮਣਾ ਕਰ ਲੈਂਦੇ ਹੋ ਤਾਂ ਫਿਰ ਉਸ ਤੋਂ ਡਰਦੇ ਨਹੀਂ । ਮੈਨੂੰ ਹੁਣ ਅਸਫਲ ਹੋਣ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਆਈ. ਪੀ. ਐੱਲ. ਕਰੀਅਰ ਦਾ ਸਭ ਤੋਂ ਵਧੀਆ ਸੈਸ਼ਨ ਹੈ। ਮੈਂ ਆਪਣੀ ਯੋਗਤਾ ਅਤੇ ਹੁਨਰ 'ਤੇ ਵਿਸ਼ਵਾਸ ਕਰ ਰਿਹਾ ਹਾਂ ਅਤੇ ਆਪਣੇ ਖੇਡ ਦਾ ਆਨੰਦ ਲੈ ਰਿਹਾ ਹਾਂ। ਕੁਲਦੀਪ ਨੇ ਇਸਦੇ ਨਾਲ ਹੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਜਸਥਾਨ ਰਾਇਲਜ਼ ਵਲੋਂ ਖੇਡਣ ਵਾਲੇ ਉਸਦੇ ਸਾਥੀ ਯੁਜਵੇਂਦਰ ਚਾਹਲ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਨੂੰ ਮਿਲਣ ਵਾਲੀ 'ਪਰਪਲ ਕੈਪ' ਹਾਸਲ ਕਰੇ। ਉਨ੍ਹਾਂ ਨੇ ਕਿਹਾ ਕਿ ਮੇਰੇ ਅਤੇ ਚਾਹਲ ਦੇ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ। ਉਹ ਮੇਰੇ ਵੱਡੇ ਭਰਾ ਵਰਗਾ ਹੈ ਅਤੇ ਜਦੋਂ ਮੈਂ ਜ਼ਖਮੀ ਵੀ ਸੀ ਤਾਂ ਵੀ ਉਸ ਨੇ ਮੇਰਾ ਸਾਥ ਦਿੱਤਾ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਵਾਦਿਤ ਟੈਨਿਸ ਖਿਡਾਰੀ Nick Kyrgios ਨੇ ਗਰਲਫ੍ਰੈਂਡ ਨਾਲ ਕੀਤੀ ਮੰਗਣੀ, ਸ਼ੇਅਰ ਕੀਤੀ ਫੋਟੋ
NEXT STORY