ਨਵੀਂ ਦਿੱਲੀ- ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਐੱਫ. ਸੀ. ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸ਼੍ਰੀਨਗਰ ਤੋਂ ਆਈ ਲੀਗ ਫੁੱਟਬਾਲ ਮੈਚ ਹੋਰ ਸਥਾਨ 'ਤੇ ਤਬਦੀਲ ਨਾ ਕਰਨ ਦੇ ਏ. ਆਈ. ਐੱਫ. ਐੱਫ. ਦੇ ਫੈਸਲੇ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਮਿਨਰਵਾ ਪੰਜਾਬ ਨੇ ਕਿਹਾ ਕਿ ਸੁਰੱਖਿਆ ਦਾ ਭਰੋਸਾ ਨਾ ਮਿਲਣ ਕਾਰਨ ਉਹ ਸ਼੍ਰੀਨਗਰ ਵਿਚ ਖੇਡਣ ਨਹੀਂ ਗਏ ਹਾਲਾਂਕਿ ਮੇਜ਼ਬਾਨ ਟੀਮ ਮੈਦਾਨ 'ਤੇ ਉਤਰੀ ਸੀ। ਏ. ਆਈ. ਐੱਫ. ਐੱਫ. ਨੇ ਅਜੇ ਤੱਕ ਮੈਚ ਨੂੰ ਜ਼ਬਤ ਨਹੀਂ ਦੱਸਿਆ ਹੈ। ਫੀਫਾ ਦੇ ਨਿਰਦੇਸ਼ਾਂ ਅਨੁਸਾਰ ਮੈਚ ਜ਼ਬਤ ਹੋਣ 'ਤੇ ਮੈਦਾਨ 'ਤੇ ਆਉਣ ਵਾਲੀ ਟੀਮ ਨੂੰ ਪੂਰੇ ਅੰਕ ਦਿੱਤੇ ਜਾਣਗੇ। ਮਿਨਰਵਾ ਪੰਜਾਬ ਐੱਫ. ਸੀ. ਦੇ ਮਾਲਕ ਰੰਜੀਤ ਬਜਾਜ ਨੇ ਕਿਹਾ, ''ਅਸੀਂ ਦਿੱਲੀ ਹਾਈ ਕੋਰਟ ਵਿਚ ਰਿੱਟ ਦਾਇਰ ਕਰ ਦਿੱਤੀ ਹੈ ਤਾਂ ਕਿ ਸਾਨੂੰ ਅਜਿਹੇ ਸਮੇਂ ਵਿਚ ਸ਼੍ਰੀਨਗਰ ਵਿਚ ਖੇਡਣ ਨੂੰ ਮਜਬੂਰ ਨਾ ਕੀਤਾ ਜਾਵੇ।''
ਗਿਬਸ ਨੇ ਭਾਰਤ-ਇੰਗਲੈਂਡ ਨੂੰ ਵਨ ਡੇ ਵਿਸ਼ਵ ਕੱਪ ਦਾ ਦੱਸਿਆ ਦਾਵੇਦਾਰ
NEXT STORY