ਲੁਧਿਆਣਾ— ਦਿਪਾਂਡਾ ਡਿਕਾ ਦੇ ਦੋ ਗੋਲਾਂ ਦੀ ਮਦਦ ਨਾਲ ਪੰਜਾਬ ਐੱਫ. ਸੀ. ਨੇ ਆਈ-ਲੀਗ ਦੇ ਮੈਚ ਵਿਚ ਗੋਕੁਲਮ ਕੇਰਲਾ ਨੂੰ 3-1 ਨਾਲ ਹਰਾ ਦਿੱਤਾ। ਸਿਰਜੀਓ ਬਾਰਬੋਜਾ ਜੂਨੀਅਰ ਨੇ ਪੰਜਾਬ ਲਈ ਪਹਿਲਾ ਗੋਲ ਕੀਤਾ, ਜਦਕਿ ਹੈਨਰੀ ਕਿਸੇਕਾ ਨੇ 52ਵੇਂ ਮਿੰਟ ਵਿਚ ਕੇਰਲ ਦੀ ਟੀਮ ਲਈ ਬਰਾਬਰੀ ਦਾ ਗੋਲ ਕੀਤਾ। ਡਿਕਾ ਨੇ 64ਵੇਂ ਮਿੰਟ 'ਚ ਫ੍ਰੀ ਕਿੱਕ 'ਤੇ ਕੀਤੇ ਗਏ ਗੋਲ ਦੀ ਮਦਦ ਨਾਲ ਪੰਜਾਬ ਨੂੰ ਫਿਰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਸਟਾਪੇਜ ਟਾਈਮ 'ਚ ਤੀਜਾ ਗੋਲ ਕੀਤਾ। ਪੰਜਾਬ ਹੁਣ 14 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ, ਜਦਕਿ ਮੋਹਨ ਬਾਗਾਨ ਉਸ ਤੋਂ 3 ਅੰਕ ਅੱਗੇ ਹੈ। ਗੋਕੁਲਮ 10 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ।
ਸਨਾ ਮੀਰ ਪਾਕਿ ਦੀ ਮਹਿਲਾ ਟੀ-20 ਵਿਸ਼ਵ ਕੱਪ ਟੀਮ 'ਤੋਂ ਬਾਹਰ
NEXT STORY