ਬੈਂਗਲੁਰੂ, (ਭਾਸ਼ਾ)– ਰਜਤ ਪਾਟੀਦਾਰ ਦਾ ਕੌਮਾਂਤਰੀ ਕਰੀਅਰ ਉਸ ਤਰ੍ਹਾਂ ਅੱਗੇ ਨਹੀਂ ਵੱਧ ਸਕਿਆ, ਜਿਸ ਤਰ੍ਹਾਂ ਉਹ ਚਾਹੁੰਦਾ ਸੀ ਪਰ ਮੱਧ ਪ੍ਰਦੇਸ਼ ਦੇ ਬੱਲੇਬਾਜ਼ ਨੂੰ ਘਰੇਲੂ ਮੈਚਾਂ ਰਾਹੀਂ ਫਿਰ ਤੋਂ ਮੌਕਾ ਹਾਸਲ ਕਰਕੇ ਭਾਰਤੀ ਟੀਮ ਦੀ ਜਰਸੀ ਪਹਿਨਣ ਦਾ ਭਰੋਸਾ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਵਿਰੁੱਧ ਪਾਟੀਦਾਰ 6 ਪਾਰੀਆਂ ਵਿਚ ਸਿਰਫ 63 ਦੌੜਾਂ ਬਣਾ ਸਕਿਆ ਸੀ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲਾਂਕਿ ਰਣਜੀ ਟਰਾਫੀ ਦੇ ਸ਼ੁਰੂਆਤੀ ਗੇੜ ਤੇ ਮੌਜੂਦਾ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ssਪਾਟੀਦਾਰ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਫਾਈਨਲ ਦੀ ਪੂਰਬਲੀ ਸ਼ਾਮ ’ਤੇ ਕਿਹਾ,‘‘ਮੈਨੂੰ ਟੈਸਟ ਟੀਮ ਵਿਚ ਜਗ੍ਹਾ ਬਣਾ ਕੇ ਚੰਗਾ ਲੱਗਾ ਸੀ। ਮੈਨੂੰ ਹਾਲਾਂਕਿ ਕਦੇ-ਕਦੇ ਬੁਰਾ ਲੱਗਦਾ ਹੈ ਕਿ ਮੈਂ ਮੌਕੇ ਦਾ ਫਾਇਦਾ ਨਹੀਂ ਚੁੱਕ ਸਕਿਆ। ਕਦੇ-ਕਦੇ ਚੀਜ਼ਾਂ ਤੁਹਾਡੇ ਮੁਤਾਬਕ ਨਹੀਂ ਹੁੰਦੀਆਂ ਤੇ ਇਹ ਠੀਕ ਹੈ।’’
ਪਾਟੀਦਾਰ ਨੇ ਆਪਣੀ ‘ਅਸਫਲਤਾ’ ਸਵੀਕਾਰ ਕਰ ਲਈ ਹੈ ਤੇ ਉਸ ਨਿਰਾਸ਼ਾ ਨੂੰ ਪਿੱਛੇ ਛੱਡ ਚੁੱਕਾ ਹੈ। ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਚੀਜ਼ਾਂ ਨੂੰ ਸਵੀਕਾਰ ਕਰਨਾ ਸਫਲਤਾ ਵੱਲ ਵੱਧਣ ਦਾ ਪਹਿਲਾ ਕਦਮ ਹੈ। ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ ਕਿ ਕ੍ਰਿਕਟ ਯਾਤਰਾ ਵਿਚ ਅਸਫਲਤਾ ਮਿਲਣਗੀਆਂ। ਇਸ ਲਈ ਮੇਰੇ ਲਈ ਇਸਦਾ ਸਾਹਮਣਾ ਕਰਨਾ ਤੇ ਇਸ ਤੋਂ ਸਿੱਖਣਾ ਮਹੱਤਵਪੂਰਨ ਹੈ।’’ ਉਸ ਨੇ ਕਿਹਾ, ‘‘ਮੈਂ ਇਸ ਨੂੰ ਸਵੀਕਾਰ ਕਰ ਲਿਆ ਹੈ ਤੇ ਮੈਂ ਅੱਗੇ ਵੱਧ ਰਿਹਾ ਹਾਂ। ਇਹ ਖੇਡ ਦਾ ਅਹਿਮ ਹਿੱਸਾ ਹੈ। ਮੈਂ ਮੌਕੇ ਨੂੰ ਦੁਬਾਰਾ ਬਣਾ ਸਕਦਾ ਹਾਂ।’’
ਆਇਸ 31 ਸਾਲਾ ਖਿਡਾਰੀ ਨੇ ਘਰੇਲੂ ਟੂਰਨਾਮੈਂਟਾਂ ਵਿਚ ਲਗਾਤਾਰ ਦੌੜਾਂ ਬਣਾ ਕੇ ਇਕ ਪਹਿਲਾ ਕਦਮ ਚੁੱਕ ਲਿ ਹੈ। ਮੱਧ ਪ੍ਰਦੇਸ਼ ਦੇ ਕਪਤਾਨ ਨੇ 5 ਰਣਜੀ ਟਰਾਫੀ ਮੈਚਾਂ ਵਿਚ 53.37 ਦੀ ਔਸਤ ਨਾਲ ਇਕ ਸੈਂਕੜੇ ਤੇ ਇਕ ਅਰਧ ਸੈਂਕੜੇ ਨਾਲ 427 ਦੌੜਾਂ ਬਣਾਈਆਂ ਹਨ। ਉਹ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੌਜੂਦਾ ਸੈਸ਼ਨ ਵਿਚ ਅਜਿੰਕਯ ਰਹਾਨੇ (432) ਤੇ ਬਿਹਾਰ ਦੇ ਸਾਕਿਬੁਲ ਗਨੀ (353) ਤੋਂ ਬਾਅਦ ਤੀਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸ ਨੇ 9 ਮੈਚਾਂ ਵਿਚ 182.63 ਦੀ ਸਟ੍ਰਾਈਕ ਰੇਟ ਨਾਲ 4 ਅਰਧ ਸੈਂਕੜਿਆਂ ਦੇ ਨਾਲ 347 ਦੌੜਾਂ ਬਣਾਈਆਂ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਉਸ ਨੂੰ ਵਾਪਸੀ ਲਈ ਆਪਣੀ ਕਲਾ ’ਤੇ ਭਰੋਸਾ ਹੈ। ਪਾਟੀਦਾਰ ਨੇ ਕਿਹਾ, ‘‘ਮੈਂ ਬੱਲੇਬਾਜ਼ੀ ਵਿਚ ਆਪਣੇ ਮਜ਼ਬੂਤ ਪੱਖ ’ਤੇ ਭਰੋਸਾ ਕਰਕੇ ਉਸੇ ਮੁਤਾਬਕਾ ਖੇਡਣ ’ਤੇ ਧਿਆਨ ਦੇ ਰਿਹਾ ਹਾਂ।’’
IND vs AUS : ਪੰਤ ਨੇ ਰਚਿਆ ਇਤਿਹਾਸ, 41ਵੇਂ ਟੈਸਟ ਮੈਚ 'ਚ ਮਹਾਰਿਕਾਰਡ ਬਣਾ ਕੇ ਮਚਾਇਆ ਤਹਿਲਕਾ
NEXT STORY