ਹਰਾਰੇ : ਆਈ. ਸੀ. ਸੀ. ਪ੍ਰਤੀਯੋਗਿਤਾ ਵਿਚ ਹਿੱਸਾ ਲੈਣ 'ਤੇ ਰੋਕ ਲੱਗਣ ਤੋਂ ਬਾਅਦ ਜ਼ਿੰਬਾਬਵੇ ਦੇ ਕ੍ਰਿਕਟਰ ਦੇਸ਼ ਵਿਚ ਇਸ ਖੇਡ ਨੂੰ ਬਚਾਉਣ ਲਈ ਮੁਫਤ ਵਿਚ ਖੇਡਣਗੇ। ਇਨ੍ਹਾਂ ਖਿਡਾਰੀਆਂ ਨੇ ਆਗਾਮੀ ਟੀ-20 ਕੁਆਲੀਫਾਇਰਸ ਵਿਚ ਹਿੱਸਾ ਲੈਣ ਲਈ ਵਚਨਬੱਧਤਾ ਦਿਖਾਈ। ਮਹਿਲਾ ਟੀ-20 ਕੁਆਲੀਫਾਇਰਸ ਦੇ ਮੈਚ ਅਗਸਤ ਹਵਿਚ ਹੋਣਗੇ ਜਦਕਿ ਪੁਰਸ਼ ਕੁਆਲੀਫਾਇਰਸ ਮੁਕਾਬਲੇ ਅਕਤੂਬਰ ਵਿਚ ਖੇਡੇ ਜਾਣਗੇ।
ਜ਼ਿੰਬਾਬਵੇ ਦੇ ਇਕ ਸੀਨੀਅਰ ਖਿਡਾਰੀ ਨੇ ਗੁਪਤ ਤਰੀਕੇ ਨਾਲ ਦਿੱਤੀ ਇੰਟਰਵਿਊ ਵਿਚ ਕਿਹਾ, ''ਅਸੀਂ ਮੁਫਤ ਵਿਚ ਖੇਡਾਂਗੇ। ਸਾਨੂੰ ਜਦੋਂ ਤੱਕ ਉਮੀਦ ਦੀ ਕਿਰਨ ਦਿਸੇਗੀ ਤਦ ਤੱਕ ਅਸੀਂ ਖੇਡਣਾ ਜਾਰੀ ਰੱਖਾਂਗੇ। ਸਾਡਾ ਅਗਲਾ ਮੁਕਾਬਲਾ ਕੁਆਲੀਫਾਇਰਸ ਵਿਚ ਹੋਵੇਗਾ. ਅਸੀਂ ਮੁਫਤ ਵਿਚ ਖੇਡਾਂਗੇ।''
ਪ੍ਰਣੀਤ ਟਾਪ-20 'ਚ, ਯਾਮਾਗੁਚੀ ਬਣੀ ਨੰਬਰ 1
NEXT STORY