ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਕ੍ਰਿਸ ਸ਼੍ਰੀਕਾਂਤ ਨੇ ਸੋਮਵਾਰ ਨੂੰ ਕਿਹਾ ਕਿ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਆਗਾਮੀ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਹਿੱਸਾ ਹੋਣਾ ਚਾਹੀਦਾ ਸੀ। ਸ਼੍ਰੀਕਾਂਤ ਆਖਰੀ ਓਵਰਾਂ ਦੇ ਮਾਹਿਰ ਗੇਂਦਬਾਜ਼ ਹਰਸ਼ਲ ਪਟੇਲ ਦੀ ਜਗ੍ਹਾ ਸ਼ੰਮੀ ਨੂੰ ਟੀਮ 'ਚ ਰੱਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ 'ਅੰਮਾ ਦੇਖ, ਤੇਰਾ ਮੁੰਡਾ ਬਿਗੜਾ ਜਾਏ' ਗਾਣੇ 'ਤੇ ਕੀਤਾ ਡਾਂਸ, ਵੇਖੋ ਮਜ਼ੇਦਾਰ ਵੀਡੀਓ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਸ਼ਲ ਪਟੇਲ ਸੱਟਾਂ ਤੋਂ ਉਭਰਨ ਤੋਂ ਬਾਅਦ 16 ਅਕਤੂਬਰ ਤੋਂ ਆਸਟ੍ਰੇਲੀਆ 'ਚ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵਾਪਸੀ ਕਰ ਗਏ ਹਨ। ਟੀਮ ਦੇ ਐਲਾਨ ਤੋਂ ਬਾਅਦ ਚੋਣ ਕਮੇਟੀ ਦੇ ਸਾਬਕਾ ਚੇਅਰਮੈਨ ਨੇ ਕਿਹਾ, 'ਜੇਕਰ ਮੈਂ ਚੋਣ ਕਮੇਟੀ ਦਾ ਮੌਜੂਦਾ ਚੇਅਰਮੈਨ ਹੁੰਦਾ ਤਾਂ ਸ਼ੰਮੀ ਜ਼ਰੂਰ ਟੀਮ 'ਚ ਹੁੰਦੇ।'
ਇਹ ਵੀ ਪੜ੍ਹੋ : T20 WC ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ, 'ਅਸੀਂ ਆਸਟ੍ਰੇਲੀਆ 'ਚ ਵਿਸ਼ਵ ਕੱਪ ਖੇਡਾਂਗੇ, ਸ਼ੰਮੀ ਕੋਲ ਰਫ਼ਤਾਰ ਅਤੇ ਉਛਾਲ ਲੈਣ ਦੀ ਸਮਰੱਥਾ ਹੈ। ਉਹ ਸਵਿੰਗ ਹਾਸਲ ਕਰਕੇ ਸ਼ੁਰੂਆਤੀ ਵਿਕਟਾਂ ਲੈ ਸਕਦਾ ਹੈ। ਮੈਂ ਹਰਸ਼ਲ ਪਟੇਲ ਦੀ ਬਜਾਏ ਸ਼ੰਮੀ ਨੂੰ ਟੀਮ 'ਚ ਰੱਖਦਾ।' ਸ਼੍ਰੀਕਾਂਤ ਨੇ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰਸ਼ਲ ਪਟੇਲ ਇੱਕ ਚੰਗਾ ਗੇਂਦਬਾਜ਼ ਹੈ, ਪਰ ਹਾਲਾਤ ਦੇ ਹਿਸਾਬ ਨਾਲ ਮੁਹੰਮਦ ਸ਼ੰਮੀ ਇੱਕ ਬਿਹਤਰ ਖਿਡਾਰੀ ਹੈ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਯੁਵਰਾਜ ਸਿੰਘ ਨੇ 'ਅੰਮਾ ਦੇਖ, ਤੇਰਾ ਮੁੰਡਾ ਬਿਗੜਾ ਜਾਏ' ਗਾਣੇ 'ਤੇ ਕੀਤਾ ਡਾਂਸ, ਵੇਖੋ ਮਜ਼ੇਦਾਰ ਵੀਡੀਓ
NEXT STORY