ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੂੰ ਲਗਦਾ ਹੈ ਕਿ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ ਵਿਰਾਟ ਕੋਹਲੀ ਦੀ ਟੀਮ ਇੰਡੀਆ ਦੇ ਕੋਲ ਜਿੱਤ ਦਰਜ ਕਰਨ ਦਾ ਸਭ ਤੋਂ ਵਧੀਆ ਮੌਕਾ ਹੋਵੇਗਾ ਕਿਉਂਕਿ ਘਰੇਲੂ ਟੀਮ ਕਈ ਮੈਚਾਂ 'ਚ ਚੰਗਾ ਨਹੀਂ ਕਰ ਰਹੀ, ਚੈਪਲ ਨੇ ਈ.ਐੱਸ.ਪੀ.ਐੱਨ. ਕ੍ਰਿਕਇੰਫੋ ਵੈੱਬਸਾਈਟ 'ਤੇ ਆਪਣੇ ਕਾਲਮ 'ਚ ਲਿਖਿਆ, ਨੂੰ ਭਾਰਤ ਦੇ ਕੋਲ ਇੰਗਲੈਂਡ ਅਤੇ ਆਸਟ੍ਰੇਲੀਆ ਨੂੰ ਟੈਸਟ ਸੀਰੀਜ਼ 'ਚ ਉਨ੍ਹਾਂ ਦੀ ਸਰਜ਼ਮੀਨ 'ਤੇ ਹਰਾਉਣ ਦਾ ਮੌਕਾ ਹੈ। ਲਾਰਡਜ਼ ਦੇ ਮੈਦਾਨ 'ਤੇ ਪਾਕਿਸਤਾਨ ਨੇ ਹਾਰ ਦੇ ਬਾਅਦ ਇੰਗਲੈਂਡ ਦੀ ਟੀਮ ਨੂੰ ਝਟਕਾ ਲਗਾ ਹੈ। ਇਸਦੇ ਬਾਅਦ ਇੰਗਲੈਂਡ ਨੇ ਪਾਕਿਸਤਾਨ ਨੂੰ ਹੈਡਿੰਗਲੇ 'ਚ ਹਰਾਇਆ ਤਾਂ ਪਰ ਉਹ ਪ੍ਰਭਾਵ ਛੱਡਣ 'ਚ ਕਾਮਯਾਬ ਨਹੀਂ ਰਹੀ।
ਇਆਨ ਚੈਪਲ ਨੇ ਇੰਗਲੈਂਡ ਦੀ ਟੀਮ 'ਚ ਕਈ ਕਮੀਆਂ ਗਿਣਾਈਆਂ। ਕੁਕ ਦੇ ਪ੍ਰਦਰਸ਼ਨ ਦੇ ਨਾਲ ਸਲਾਮੀ ਬੱਲੇਬਾਜ਼ ਦੇ ਲਈ ਉਨ੍ਹਾਂ ਦੇ ਜੋੜੀਦਾਰ ਦਾ ਬਾਰ-ਬਾਰ ਬਦਲਣਾ ਅਤੇ ਤੇਜ਼ ਗੇਂਦਬਾਜ਼ੀ ਵਿਭਾਗ 'ਚ ਸਿਰਫ ਖੱਬੇ ਹੱਥ ਦੇ ਗੇਂਦਬਾਜ਼ਾਂ ਦਾ ਹੋਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਆਫ ਸਪਿਨਰ ਡੋਮ ਬੇਸ ਅਨੁਭਵਹੀਨ ਹੈ। ਦੋਨੋਂ ਸਲਾਮੀ ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ ਨਾਲ ਇਹ ਹੈਰਾਨੀਜਨਕ ਨਹੀਂ ਹੈ। ਕੁਕ ਦੇ ਨਾਲ ਪਾਰੀ ਦੀ ਸ਼ੁਰੂਆਤ ਦੇ ਲਈ ਕਈ ਬੱਲੇਬਾਜ਼ਾਂ ਨੂੰ ਅਜਮਾਇਆ ਗਿਆ ਕੁਕ ਦਾ ਪ੍ਰਦਰਸ਼ਨ ਵੀ ਲੱਚਰ ਰਿਹਾ ਹੈ।
ਉਨ੍ਹਾਂ ਨੇ ਕਿਹਾ,' ਐਲਿਸਟਰ ਲੁੱਕ ਨੇ ਦੋਹਰਾ ਸੈਂਕੜਾ ਜ਼ਰੂਰ ਲਗਾਇਆ ਪਰ ਇਸ ਨਾਲ ਉਸ ਤੱਥ 'ਚ ਕੋਈ ਬਦਲਾਅ ਨਹੀਂ ਆਵੇਗਾ ਕਿ ਉਨ੍ਹਾਂ ਨੇ ਪਿੱਛਲੇ ਇਕ ਸਾਲ 'ਚ 29 ਟੈਸਟ ਪਾਰੀਆਂ 'ਚ 19 ਬਾਰ 20 ਦੌੜਾਂ ਤੋਂ ਘੱਟ ਪਾਰੀ ਖੇਡੀ ਹੈ ਜਿਸ 'ਚ ਉਹ ਦੱਸਬਾਰ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚੇ ਜੇਕਰ ਸਲਾਮੀ ਬੱਲੇਬਾਜ਼ ਲਗਾਤਾਰ ਅੰਤਰਾਲ 'ਤੇ ਸੈਂਕੜਾ ਨਹੀਂ ਲਗਾਉਂਦਾ ਹੈ ਤਾਂ ਵੀ ਉਸਨੂੰ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਮੱਧਕ੍ਰਮ ਨੂੰ ਨਵੀਂ ਗੇਂਦ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੁਕ ਇਨ੍ਹਾਂ ਦਿਨ੍ਹਾਂ ਮੋਰਚੇ 'ਤੇ ਫੈਲ ਰਹੇ ਹਨ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਸਾਲ 2018 'ਚ ਇੰਗਲੈਂਡ ਦਾ ਦੌਰਾ ਕਰੇਗੀ ਅਤੇ ਇਸ ਦੌਰੇ ਦੀ ਸ਼ੁਰੂਆਤ 3 ਜੁਲਾਈ ਤੋਂ ਹੋਵੇਗੀ। ਇਸ ਦੌਰੇ 'ਤੇ ਭਾਰਤ ਨੂੰ ਇੰਗਲੈਂਡ ਖਿਲਾਫ 5 ਟੈਸਟ, 3 ਵਨਡੇਅ ਆਤੇ 3 ਟੀ20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇੰਗਲੈਂਡ ਦੇ ਖਿਲਾਫ ਭਾਰਤ ਦੇ ਕ੍ਰਿਕਟ ਸੀਰੀਜ਼ ਦੀ ਸ਼ੁਰੂਆਤ 3 ਜੁਲਾਈ ਤੋਂ ਓਲਡ ਟ੍ਰੇਫਰਡ 'ਚ ਟੀ-20 ਮੈਚ ਦੇ ਨਾਲ ਹੋਵੇਗੀ।
ਅਨੁਸ਼ਕਾ ਨੇ ਕੁੱਤੇ ਨੂੰ ਚੁੱਕ ਕੇ ਸ਼ੇਅਰ ਕੀਤੀ ਤਸਵੀਰ, ਲੋਕਾਂ ਨੇ ਪਤੀ ਵਿਰਾਟ ਨੂੰ ਪੁੱਛੇ ਇਹ ਸਵਾਲ
NEXT STORY