ਨਵੀਂ ਦਿੱਲੀ— ਭਾਰਤੀ ਦਿੱਗਜ਼ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਫਿਲਹਾਲ ਆਪਣੇ ਪਰਿਵਾਰ ਦੇ ਨਾਲ ਸਮੇਂ ਬਿਤਾ ਰਹੇ ਹਨ। ਅਫਗਾਨਿਸਤਾਨ ਦੇ ਖਿਲਾਫ 14 ਜੂਨ ਤੋਂ ਸ਼ੁਰੂ ਹੋ ਰਹੇ ਇਕਲੌਤੇ ਟੈਸਟ ਤੋਂ ਪਹਿਲਾਂ ਵਿਰਾਟ ਨੇ ਆਪਣੀ ਪਤਨੀ ਬਾਲੀਵੁੱਡ ਸਟਾਰ ਅਨੁਸ਼ਕਾ ਸ਼ਰਮਾ ਦੇ ਨਾਲ ਫੋਟੋ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਉਨ੍ਹਾਂ ਦੇ ਨਾਲ ਇਕ ਕੁੱਤਾ ਵੀ ਨਜ਼ਰ ਆ ਰਿਹਾ ਹੈ। ਵਿਰਾਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਕ ਫੋਟੋ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹੁਣ ਤੱਕ ਇਸ ਫੋਟੋ ਨੂੰ 20 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਕਈ ਨੇ ਫੈਨਜ਼ ਨੇ ਇਸ ਤਸਵੀਰ ਨੂੰ ' ਕਿਊਟ' ਤਾਂ ਕੁਝ ਨੇ ਵਿਰਾਟ-ਅਨੁਸ਼ਕਾ ਨੂੰ ਪਰਫੈਕਟ ਕਪਲ ਦੱਸਿਆ।
ਕਈ ਯੂਜ਼ਰਸ ਨੇ ਇਸ ਤਸਵੀਰ 'ਤੇ ਕਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਵਾਹ 3.. ਇਹ ਸੱਚ ਕਦੋਂ ਹੋਵੇਗਾ? ਕਈਆਂ ਨੇ ਲਿਖਿਆ ਬਹੁਤ ਜਲਦ ਛੋਟਾ ਬੱਚਾ। ਤੁਹਾਡੇ ਹੱਥਾਂ 'ਚ ਆਏ, ਉਸ ਤਰ੍ਹਾਂ ਖਿਡਾਉਣ ਦੇ ਲਈ।

ਇਕ ਹੋਰ ਯੂਜ਼ਰ ਨੇ ਲਿਖਿਆ, ਹੁਣ ਤੁਹਾਨੂੰ ਬੱਚੇ ਦੋ ਲਈ ਪਲਾਨ ਕਰਨਾ ਚਾਹੀਦਾ ਹੈ। ਸੰਤੋਸ਼ ਨਾਮ ਦੇ ਇਕ ਯੂਜ਼ਰ ਨੇ ਲਿਖਿਆ ਵਿਰਾਟ ਪਾਪਾ ਬਣ ਗਏ ਹਨ।


ਸੰਜੂ ਸੈਮਸਨ ਯੋ-ਯੋ ਟੈਸਟ 'ਚ ਫੇਲ, ਇੰਗਲੈਂਡ ਦੌਰੇ 'ਤੇ ਜਾਣ ਵਾਲੀ ਭਾਰਤੀ ਟੀਮ 'ਚੋਂ ਹੋਏ ਬਾਹਰ
NEXT STORY